ਇੰਡੀਆ ਵਨ ਏਅਰ ਦਾ ਜਹਾਜ਼ (ਕੈਰਾਵਨ 208) ਭੁਵਨੇਸ਼ਵਰ ਤੋਂ ਰੁੜਕੇਲਾ ਜਾਂਦਿਆਂ ਹਾਦਸਾਗ੍ਰਸਤ ਹੋਣ ਤੋਂ ਬਾਅਦ ਹੰਗਾਮੀ ਹਾਲਤ ਵਿਚ ਉਤਰਿਆ। ਇਸ ਹਾਦਸੇ ਵਿਚ ਛੇ ਜਣੇ ਜ਼ਖਮੀ ਹੋ ਗਏ। ਇਹ ਏਅਰਕਰਾਫਟ ਰੁੜਕੇਲਾ ਤੋਂ 8 ਮੀਲ ਦੂਰ ਸੀ ਜਦੋਂ ਹਾਦਸਾ ਵਾਪਰਿਆ। ਹਵਾਬਾਜ਼ੀ ਡਾਇਰੈਕਟੋਰੇਟ…
ਇੰਡੀਆ ਵਨ ਏਅਰ ਦਾ ਜਹਾਜ਼ (ਕੈਰਾਵਨ 208) ਭੁਵਨੇਸ਼ਵਰ ਤੋਂ ਰੁੜਕੇਲਾ ਜਾਂਦਿਆਂ ਹਾਦਸਾਗ੍ਰਸਤ ਹੋਣ ਤੋਂ ਬਾਅਦ ਹੰਗਾਮੀ ਹਾਲਤ ਵਿਚ ਉਤਰਿਆ। ਇਸ ਹਾਦਸੇ ਵਿਚ ਛੇ ਜਣੇ ਜ਼ਖਮੀ ਹੋ ਗਏ। ਇਹ ਏਅਰਕਰਾਫਟ ਰੁੜਕੇਲਾ ਤੋਂ 8 ਮੀਲ ਦੂਰ ਸੀ ਜਦੋਂ ਹਾਦਸਾ ਵਾਪਰਿਆ। ਹਵਾਬਾਜ਼ੀ ਡਾਇਰੈਕਟੋਰੇਟ ਨੇ ਦੱਸਿਆ ਕਿ ਇਹ ਜਹਾਜ਼ ਦੋ ਪਾਇਲਟਾਂ ਅਤੇ ਚਾਰ ਯਾਤਰੀਆਂ ਨਾਲ 12.27 ਵਜੇ ਰਵਾਨਾ ਹੋਇਆ ਸੀ। ਜਹਾਜ਼ ਵਿਚ ਸਮੱਸਿਆ ਆਉਣ ਤੋਂ ਬਾਅਦ ਪਾਇਲਟਾਂ ਨੇ ਹੰਗਾਮੀ ਹਾਲਤ ਵਿਚ ਲੈਂਡਿੰਗ ਕੀਤੀ। ਇਸ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਨੇ ਜ਼ਖਮੀ ਪਾਇਲਟਾਂ ਅਤੇ ਯਾਤਰੀਆਂ ਨੂੰ ਰੁੜਕੇਲਾ ਵਿਚ ਇਲਾਜ ਲਈ ਲਿਆਂਦਾ।
ਇਸ ਵੇਲੇ ਤਿੰਨ ਯਾਤਰੀਆਂ ਦਾ ਜੇ.ਪੀ. ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ ਅਤੇ ਦੋ ਪਾਇਲਟ ਤੇ ਇੱਕ ਯਾਤਰੀ ਰੁੜਕੇਲਾ ਸਰਕਾਰੀ ਹਸਪਤਾਲ (RGH), ਵਿੱਚ ਜ਼ੇਰੇ ਇਲਾਜ ਹਨ। ਹਾਦਸੇ ਦੀ ਰਿਪੋਰਟ ਸਿਵਲ ਏਵੀਏਸ਼ਨ ਦੇ ਡਾਇਰੈਕਟਰ ਜਨਰਲ (ਡੀਜੀਸੀਏ), ਸਿਵਲ ਏਵੀਏਸ਼ਨ ਮੰਤਰਾਲੇ ਅਤੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਨਿਯਮਾਂ ਅਨੁਸਾਰ ਇਹ ਏਅਰਲਾਈਨ ਅਗਲੇਰੀ ਕਾਰਵਾਈ ਲਈ ਡੀਜੀਸੀਏ ਤੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਨੂੰ ਵੇਰਵਿਆਂ ਦੀ ਰਿਪੋਰਟ ਭੇਜੇਗੀ।





















