Code Of Ethics

Download app

Subscribe To Print Edition

Ring of Sophia Duleep Singh: ਸੋਫੀਆ ਦਲੀਪ ਸਿੰਘ ਦੀ ਅੰਗੂਠੀ ਦਾ ਵਿਲੱਖਣ ਸਫ਼ਰ

ਨੋਰਫੋਕ ਦੇ ਪਰਿਵਾਰ ਨੇ ਪੀਡ਼੍ਹੀ ਦਰ ਪੀਡ਼੍ਹੀ ਸੰਭਾਲ ਕੇ ਰੱਖੀ ਰਾਜਕੁਮਾਰੀ ਦੀ ਅੰਗੂਠੀ; ਬਰਤਾਨਵੀ ਅਜਾਇਬਘਰ ਨੂੰ ਦਾਨ ਕੀਤੀ

featured-img

ਪੰਜਾਬ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਧੀ ਅਤੇ ਬਰਤਾਨੀਆ ਦੀਆਂ ਸਭ ਤੋਂ ਅਸਾਧਾਰਨ ਸਫਰੇਟ (ਔਰਤਾਂ ਦੇ ਵੋਟ ਦੇ ਅਧਿਕਾਰ ਲਈ ਲੜਨ ਵਾਲੀ ਕਾਰਕੁਨ) ਵਿੱਚੋਂ ਇੱਕ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੀ ਜੜਾਊ ਅੰਗੂਠੀ ਨੂੰ ‘ਟ੍ਰਿਬਿਊਨ’ ਪ੍ਰਕਾਸ਼ਨ ਸਮੂਹ ਦੀ ਖ਼ਾਸ ਖ਼ਬਰ ਰਾਹੀਂ ਪਹਿਲੀ ਵਾਰ ਸਾਹਮਣੇ ਲਿਆਂਦਾ ਜਾ ਰਿਹਾ ਹੈ।ਇਹ ਅੰਗੂਠੀ ਅੰਗਰੇਜ਼ ਪਰਿਵਾਰ ਵੱਲੋਂ ਸਾਂਭ ਕੇ ਰੱਖੀ ਗਈ ਸੀ, ਜਿਸ ਨੇ ਦੂਜੀ ਸੰਸਾਰ ਜੰਗ ਦੌਰਾਨ ਸੋਫੀਆ ਅਤੇ ਉਸ ਦੀ ਭੈਣ ਕੈਥਰੀਨ ਦੀ ਦੇਖਭਾਲ ਕੀਤੀ ਸੀ। ਇਹ ਅੰਗੂਠੀ ਭਾਰਤ ਦੇ ਸ਼ਾਹੀ ਘਰਾਣੇ ਤੋਂ ਸਫ਼ਰ ਕਰਦੀ ਹੋਈ ਨੋਰਫੋਕ ਦੇ ਪਰਿਵਾਰ ਤੱਕ ਪੁੱਜੀ ਅਤੇ ਹੁਣ ਬਰਤਾਨਵੀ ਅਜਾਇਬਘਰ ਨੂੰ ਦਾਨ ਕੀਤੇ ਜਾਣ ਤੋਂ ਬਾਅਦ ਇਸ ਦੀ ਕਹਾਣੀ ਸਾਹਮਣੇ ਆ ਸਕਦੀ ਹੈ।

 

ਇਹ ਅੰਗੂਠੀ ਅਜਿਹੀ ਰਾਜਕੁਮਾਰੀ ਦੇ ਜੀਵਨ ਦੀ ਝਲਕ ਪੇਸ਼ ਕਰਦੀ ਹੈ ਜਿਸ ਦੇ ਪਰਿਵਾਰ ਨੇ ਬਰਤਾਨਵੀ ਸਾਮਰਾਜ ਅੱਗੇ ਆਪਣਾ ਰਾਜ ਗੁਆ ਦਿੱਤਾ ਸੀ, ਜਿਸ ਦੇ ਪਿਤਾ ਦੀ ਵਿਰਾਸਤ ਵਿੱਚ ਮਸ਼ਹੂਰ ਕੋਹਿਨੂਰ ਹੀਰਾ ਸ਼ਾਮਲ ਸੀ ਅਤੇ ਜਿਸ ਨੇ ਔਰਤਾਂ ਲਈ ਵੋਟ ਦੇ ਅਧਿਕਾਰ ਖ਼ਾਤਰ ਲੜਾਈ ਵਿੱਚ ਖ਼ੁਦ ਬਰਤਾਨਵੀ ਸੱਤਾ ਨੂੰ ਚੁਣੌਤੀ ਦਿੱਤੀ ਸੀ। ਇਹ ਅੰਗੂਠੀ ਹੁਣ ਨੋਰਫੋਕ ਦੇ ਥੈਟਫੋਰਡ ਸਥਿਤ ਐਂਸ਼ੀਐਂਟ ਹਾਊਸ ਮਿਊਜ਼ੀਅਮ ’ਚ ਪ੍ਰਦਰਸ਼ਿਤ ਹੈ।

ਸੋਨੇ ਵਿੱਚ ਹੀਰੇ, ਮਾਣਕਾਂ ਤੇ ਨੀਲਮ ਜੜੀ ਅਤੇ ਮੀਨਾਕਾਰੀ ਨਾਲ ਸਜਾਈ ਗਈ ਇਹ ਅੰਗੂਠੀ ਵਿਲਫ੍ਰੈਡ ਅਤੇ ਲਿਲੀ ਸਪੈਰੋ ਦੇ ਪਰਿਵਾਰ ਰਾਹੀਂ ਅੱਗੇ ਵਧੀ, ਜਿਨ੍ਹਾਂ ਰਾਜਕੁਮਾਰੀ ਭੈਣਾਂ ਦੀ ਉਸ ਸਮੇਂ ਦੇਖਭਾਲ ਕੀਤੀ ਸੀ, ਜਦੋਂ ਸੋਫੀਆ ਅਤੇ ਕੈਥਰੀਨ ਦੂਜੀ ਸੰਸਾਰ ਜੰਗ ਦੌਰਾਨ ਬਕਿੰਘਮਸ਼ਾਇਰ ਵਿੱਚ ਰਹਿੰਦੀਆਂ ਸਨ। ਵਿਲਫ੍ਰੈਡ ਮਾਲੀ ਅਤੇ ਲਿਲੀ ਘਰੇਲੂ ਨੌਕਰ ਸਨ। ਉਨ੍ਹਾਂ ਦੀ ਪੋਤੀ ਕੇ, ਜੋ ਹੁਣ ਨਰਸਿੰਗ ਹੋਮ ਵਿੱਚ ਰਹਿੰਦੀ ਹੈ, ਨੇ ਬਾਅਦ ’ਚ ਇਹ ਅੰਗੂਠੀ ਮਿਊਜ਼ੀਅਮ ਨੂੰ ਦਾਨ ਕਰ ਦਿੱਤੀ।

ਅੰਗੂਠੀ ਭਾਵੇਂ 2023 ਵਿੱਚ ਦਾਨ ਕੀਤੀ ਗਈ ਸੀ ਪਰ ਨੈਸ਼ਨਲ ਲਾਟਰੀ ਗਰਾਂਟ ਦੀ ਮਾਲੀ ਮਦਦ ਨਾਲ ਇਸ ਨੂੰ ਹਾਲ ਹੀ ਵਿੱਚ ਪ੍ਰਦਰਸ਼ਨੀ ਵਿੱਚ ਰੱਖਿਆ ਗਿਆ ਹੈ। ਮਿਊਜ਼ੀਅਮ ਦੇ ਕਿਊਰੇਟਰ ਓਲੀਵਰ ਬੋਨ ਨੇ ‘ਟ੍ਰਿਬਿਊਨ’ ਪ੍ਰਕਾਸ਼ਨ ਸਮੂਹ ਨੂੰ ਦੱਸਿਆ, ‘‘ਸੋਨੇ ਦੀ ਅੰਗੂਠੀ ਹੀਰਿਆਂ, ਮਾਣਕਾਂ ਅਤੇ ਨੀਲਮ ਨਾਲ ਜੜੀ ਹੋਈ ਹੈ। ਇਹ ਸੋਫੀਆ ਦੇ ਉਸ ਸੰਗ੍ਰਹਿ ਦਾ ਹਿੱਸਾ ਸੀ, ਜੋ ਸਪੈਰੋ ਪਰਿਵਾਰ ਨੂੰ ਦਿੱਤਾ ਗਿਆ ਸੀ ਅਤੇ ਪਰਿਵਾਰ ਨੇ ਪੀੜ੍ਹੀ ਦਰ ਪੀੜ੍ਹੀ ਇਹ ਅੰਗੂਠੀ ਸੰਭਾਲ ਕੇ ਰੱਖੀ।”

ਸੋਫੀਆ ਜਨਮ ਤੋਂ ਰਾਜਕੁਮਾਰੀ, ਬਰਤਾਨਵੀ ਸ਼ਾਹੀ ਪਰਿਵਾਰ ਦੀ ਮੈਂਬਰ ਅਤੇ ਔਰਤਾਂ ਦੇ ਵੋਟ ਦੇ ਅਧਿਕਾਰ ਲਈ ਸਮਰਪਿਤ ਕਾਰਕੁਨ ਸੀ। ਇਸ ਨਿੱਜੀ ਤੋਹਫ਼ੇ ਦੀ ਹੋਂਦ ਉਸ ਔਰਤ ਨਾਲ ਅਸਾਧਾਰਨ ਤੌਰ ’ਤੇ ਨੇੜਲੇ ਸਬੰਧ ਪੇਸ਼ ਕਰਦੀ ਹੈ ਜਿਸ ਦੇ ਜਨਤਕ ਜੀਵਨ ਨੇ ਇਤਿਹਾਸਕਾਰਾਂ ਦਾ ਵੱਧ ਧਿਆਨ ਖਿੱਚਿਆ ਹੈ।

 

Leave a Comment

Advertisment