ਚੋਣ ਜਿੱਤਣ ਦੇ ਜਸ਼ਨ ਦੌਰਾਨ ਦੋ ਧਿਰਾਂ ਵਿਚ ਹਿੰਸਕ ਝਡ਼ਪ
ਇੱਥੇ ਜਿੱਤ ਦਾ ਜਸ਼ਨ ਮਨਾਉਂਦਿਆਂ ਦੋ ਧਿਰਾਂ ਵਿਚ ਹਿੰਸਕ ਝੜਪ ਹੋ ਗਈ ਜਿਸ ਤੋਂ ਬਾਅਦ ਗੋਲੀਬਾਰੀ ਹੋਈ ਜਿਸ ਵਿਚ ਪੰਜ ਜਣੇ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਘਟਨਾ ਗਿੱਲ ਖੇਤਰ ਦੇ ਬਚਿੱਤਰ ਨਗਰ ਵਿਚ ਵਾਪਰੀ। ਇਹ ਪਤਾ ਲੱਗਿਆ ਹੈ ਕਿ ਆਮ ਆਦਮੀ ਪਾਰਟੀ ਵਲੋਂ ਜੇਤੂ ਰੈਲੀ ਕੱਢੀ ਜਾ ਰਹੀ ਸੀ ਤੇ ਕਾਂਗਰਸ ਆਗੂ ਦਾ ਇਸ ਮੌਕੇ ਆਪ ਆਗੂਆਂ ਨਾਲ ਬੋਲ ਬੁਲਾਰਾ ਹੋ ਗਿਆ। ਇਸ ਦੌਰਾਨ ਕਈ ਗੋਲੀਆਂ ਚੱਲੀਆਂ ਜੋ ਜ਼ਖਮੀਆਂ ਦੀਆਂ ਲੱਤਾਂ ਵਿਚ ਵੱਜੀਆਂ। ਲੁਧਿਆਣਾ ‘ਆਪ’ ਆਗੂਆਂ ਨੇ ਦੋਸ਼ ਲਗਾਇਆ ਕਿ ਜਸਵੀਰ ਸਿੰਘ ਦੀ ਅਗਵਾਈ ਹੇਠ ਕਾਂਗਰਸੀ ਕਾਰਕੁਨਾਂ ਨੇ ਉਨ੍ਹਾਂ ਦੇ ਕਾਰਕੁਨਾਂ ’ਤੇ ਹਮਲਾ ਕੀਤਾ, ਗੋਲੀਆਂ ਚਲਾਈਆਂ ਅਤੇ ਇੱਟਾਂ-ਪੱਥਰ ਸੁੱਟੇ। ਇਸ ਦੌਰਾਨ ਗੁਰਮੁਖ ਸਿੰਘ, ਰਾਵਿੰਦਰ ਸਿੰਘ ਅਤੇ ਮਨਦੀਪ ਸਿੰਘ ਗੰਭੀਰ ਜ਼ਖਮੀ ਹੋ ਗਏ। ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਨਿੱਜੀ ਸਹਾਇਕ ਜਸਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਬਚਿੱਤਰ ਨਗਰ ਵਿੱਚ ਇੱਕ ਜਸ਼ਨ ਯਾਤਰਾ ਦੌਰਾਨ ਕਾਂਗਰਸੀ ਕਾਰਕੁਨਾਂ ਦੀ ‘ਆਪ’ ਕਾਰਕੁਨਾਂ ਨਾਲ ਝੜਪ ਹੋਈ। ‘ਆਪ’ ਆਗੂਆਂ ਨੇ ਵੀਡੀਓ ਦਿਖਾਏ ਜਿਸ ਵਿੱਚ ਕਾਂਗਰਸੀ ਕਾਰਕੁਨਾਂ ਨੂੰ ਗੋਲੀਆਂ ਚਲਾਉਂਦੇ ਅਤੇ ਇੱਟਾਂ ਸੁੱਟਦੇ ਦਿਖਾਇਆ ਗਿਆ ਹੈ।





















