ਭਾਰਤ ਵਿਕਾਸ ਪਰਿਸ਼ਦ ਸਿਟੀ ਬ੍ਰਾਂਚ ਗੁਰਦਾਸਪੁਰ ਵੱਲੋਂ ਮਨਾਇਆ ਗਿਆ ਵਿਸ਼ਵ ਦਿਲ ਦਿਵਸ, ਡਾ. ਮਨਜੀਤ ਬੱਬਰ ਅਤੇ ਡਾ. ਕੇਪੀ ਸਿੰਘ ਨੂੰ ਕੀਤਾ ਸਨਮਾਨਿਤ

ਗੁਰਦਾਸਪੁਰ, 1 ਅਕਤੂਬਰ :-ਭਾਰਤ ਵਿਕਾਸ ਪਰਿਸ਼ਦ ਸਿਟੀ ਬ੍ਰਾਂਚ ਗੁਰਦਾਸਪੁਰ ਵੱਲੋਂ ਇੱਕ ਰੈਸਟੋਰੈਂਟ ਵਿੱਚ ਵਿਸ਼ਵ ਦਿਲ ਦਿਵਸ ਮਨਾਇਆ ਗਿਆ ਜਿਸ ਦੌਰਾਨ ਮੁੱਖ ਮਹਿਮਾਨ ਡਾ. ਮਨਜੀਤ ਸਿੰਘ ਬੱਬਰ, ਮੈਨੇਜਿੰਗ ਡਾਇਰੈਕਟਰ ਗੁਰਦਾਸਪੁਰ ਮੈਡੀਸਿਟੀ ਅਤੇ ਡਾ. ਕੇ.ਪੀ. ਸਿੰਘ, ਪ੍ਰੋਫੈਸਰ ਆਫ਼ ਮੈਡੀਸਨ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਸਨ।
ਸਭ ਤੋਂ ਪਹਿਲਾਂ ਦੋਵੇਂ ਡਾਕਟਰਾਂ ਨੂੰ ਅੰਗਵਸਤ੍ਰ ਪਾ ਕੇ ਸਨਮਾਨਿਤ ਕੀਤਾ ਗਿਆ। ਅਧਿਆਕਸ਼ ਰਾਜੇਸ਼ ਸਲਹੋਤਰਾ ਨੇ ਡਾਕਟਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਪਰਿਚਯ ਸਭ ਮੈਂਬਰਾਂ ਨਾਲ ਕਰਵਾਇਆ।
ਡਾ. ਬੱਬਰ ਨੇ ਗੁਰਦਾਸਪੁਰ ਮੈਡੀਸਿਟੀ ਹਸਪਤਾਲ ਵਿੱਚ ਉਪਲਬਧ ਮੈਡੀਕਲ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਡਾ. ਕੇ.ਪੀ. ਸਿੰਘ ਨੇ ਸਭ ਮੈਂਬਰਾਂ ਨੂੰ ਦਿਲ ਦੀਆਂ ਬਿਮਾਰੀਆਂ ਸਬੰਧੀ ਆਮ ਭਾਸ਼ਾ ਵਿੱਚ ਜਾਣਕਾਰੀ ਦਿੱਤੀ ਅਤੇ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਵੀ ਬਹੁਤ ਹੀ ਸੌਖੇ ਤਰੀਕੇ ਨਾਲ ਦਿੱਤੇ। ਇਸ ਪ੍ਰੋਗਰਾਮ ਦੀ ਸਭ ਮੈਂਬਰਾਂ ਨੇ ਖੂਬ ਸਰਾਹਨਾ ਕੀਤੀ। ਬ੍ਰਾਂਚ ਵੱਲੋਂ ਡਾਕਟਰਾਂ ਨੂੰ ਸਮਰਪਿਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਅੰਤ ਵਿੱਚ ਲਲਿਤ ਮਲਹੋਤਰਾ ਨੇ ਡਾਕਟਰਾਂ ਦਾ ਖਾਸ ਤੌਰ ’ਤੇ ਧੰਨਵਾਦ ਕੀਤਾ ਅਤੇ ਬ੍ਰਾਂਚ ਦੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਸਕੱਤਰ ਸ਼ੈਲੰਦਰ ਭਾਸਕਰ ਨੇ ਕੀਤਾ। ਮੀਟਿੰਗ ਤੋਂ ਬਾਅਦ ਸਾਰੇ ਮਹਿਮਾਨਾਂ ਅਤੇ ਮੈਂਬਰਾਂ ਨੇ ਰਾਤ ਦੇ ਭੋਜਨ ਦਾ ਆਨੰਦ ਮਾਣਿਆ।
ਇਸ ਪ੍ਰੋਗਰਾਮ ਵਿੱਚ ਰਾਜੇਸ਼ ਸਲਹੋਤਰਾ ਤੋਂ ਇਲਾਵਾ ਬੀ.ਬੀ. ਗੁਪਤਾ, ਸੁਰਜੀਤ ਸਿੰਘ, ਅਮਰ ਨਾਥ, ਕੇ.ਡੀ. ਕੁਮਾਰ, ਸ਼ਿਵ ਗੌਤਮ, ਰਾਜਿੰਦਰ ਚੌਹਾਨ, ਡਾ. ਰਾਕੇਸ਼ ਕੁਮਾਰ, ਰਮੇਸ਼ ਕਾਲੀਆ, ਰਾਕੇਸ਼ ਸ਼ਰਮਾ, ਪਵਨ ਰਾਏ, ਡਾ. ਸੰਜੀਵ ਸਰਪਾਲ, ਲਲਿਤ ਕੁਮਾਰ, ਵਿਜੇ ਬਾਂਸਲ, ਨੀਰਜ ਮਹਾਜਨ, ਈ.ਟੀ.ਓ., ਲਲਿਤ ਮਲਹੋਤਰਾ, ਵਿਕਾਸ ਸ਼ਿੰਗਾਰੀ, ਅਨਿਲ ਅਗਰਵਾਲ, ਪੁਨੀਤ ਮਲਹੋਤਰਾ, ਸਤਿੰਦਰ ਬੇਦੀ, ਵਿਜੇ ਮਹਾਜਨ, ਰੂਪ ਲਾਲ ਜੋਸ਼ੀ, ਅਮਰਜੀਤ ਸਿੰਘ, ਰਾਕੇਸ਼ ਕੁਮਾਰ ਅਤੇ ਸ਼ੈਲੰਦਰ ਭਾਸਕਰ ਆਦਿ ਸ਼ਾਮਲ ਹੋਏ।
ਡਾ. ਮਨਜੀਤ ਸਿੰਘ ਬੱਬਰ ਅਤੇ ਡਾ. ਕੇ.ਪੀ. ਸਿੰਘ ਨੂੰ ਸਨਮਾਨਿਤ ਕਰਦੇ ਹੋਏ ਪਰਿਸ਼ਦ ਦੇ ਅਧਿਕਾਰੀ।





















