Code Of Ethics

Download app

Subscribe To Print Edition

ਆਸਾਮ ਜੇਲ ਚ ਬੰਦ ਭਾਈ ਅਮ੍ਰਿਤ.ਪਾਲ ਸਿੰਘ ਅਤੇ ਹੋਰ ਨੌਜਵਾਨਾਂ ਦੇ ਨਾਲ ਵਕੀਲ ਸਾਹਿਬਾਨਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ

ਭਾਈ ਕੰਵਰ ਚੜ੍ਹਤ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਭਾਈ ਮਨਜੀਤ ਸਿੰਘ ਜੀ (ਸਰਪ੍ਰਸਤ) ਵੱਲੋਂ ਸ਼੍ਰੀ ਅੰਮ੍ਰਿਤਸਰ ਦੇ ਡੀ ਸੀ ਸਾਹਿਬਾਨ  ਨੂੰ ਇਸ ਸਬੰਧ ਚ ਮੰਗ ਪੱਤਰ ਦਿਤਾ

ਅੰਮ੍ਰਿਤਸਰ

ਕੱਲ ਮਾਤਾ ਜੀ ਦੀ ਵੀਡੀਓ ਦੇਖੀ ਕਿ ਆਸਾਮ ਜੇਲ ਚ ਬੰਦ ਭਾਈ ਅਮ੍ਰਿਤ.ਪਾਲ ਸਿੰਘ ਅਤੇ ਹੋਰ ਨੌਜਵਾਨਾਂ ਦੇ ਨਾਲ ਵਕੀਲ ਸਾਹਿਬਾਨਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਅਤੇ ਵਕੀਲ ਪੈਨਲ ਤੇ ਪਰਿਵਾਰ ਨੂੰ ਇਸ ਕਰੇ ਖਵਾਰੀ/ਹਰਾਸਮੈਂਟ ਦਾ ਸਾਮਣਾ ਕਰਨਾ ਪੈ ਰਿਹਾ ਹੈ | ਅੱਜ ਭਾਈ ਕੰਵਰ ਚੜ੍ਹਤ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਭਾਈ ਮਨਜੀਤ ਸਿੰਘ ਜੀ (ਸਰਪ੍ਰਸਤ) ਵੱਲੋਂ ਡੀ ਸੀ ਸਾਹਿਬਾਨ ਸ਼੍ਰੀ ਅਮ੍ਰਿਤਸਰ ਨੂੰ ਇਸ ਸਬੰਧ ਚ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਅਤੇ ਆਸਾਮ ਚ ਬੰਦ ਨੌਜਵਾਨਾਂ ਦੇ ਕੇਸ ਦੀ ਲੀਗਲ ਜਾਣਕਾਰੀ ਰੱਖਣ ਵਾਲੇ ਵਕੀਲ ਸਾਹਿਬਾਨ ਸ ਭਗਵੰਤ ਸਿੰਘ ਸਿਆਲਕਾ ਅਤੇ ਸ ਜਸਬੀਰ ਸਿੰਘ ਘੁੰਮਣ ਨਾਲ ਸੰਪਰਕ ਕਰਕੇ ਅਤੇ ਉਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਨਿਭਾਇਆ ਗਿਆ | ਡੀ ਸੀ ਸਾਹਿਬ ਦਫਤਰ ਚ ਨਾਂ ਹੋਣ ਕਾਰਨ ਉਨ੍ਹਾਂ ਦੇ ਨਾਲ ਫੋਨ ਤੇ ਗੱਲ ਕਰਕੇ ਉਨ੍ਹਾਂ ਦੇ ਦਫਤਰ ਚ ਸੁਪਰੀਡੈਂਟ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਗਿਆ |
“ਜੇ ਸਜ਼ਾ ਸਵਿਧਾਨ ਮੁਤਾਬਿਕ ਲੱਗੀ ਹੈ ਤਾਂ ਲੀਗਲ ਕਾਰਵਾਈ ਨਿਰਵਿਘਨਤਾ ਦੇ ਨਾਲ ਕਰਨੀ ਵੀ ਵਕੀਲ ਸਾਹਿਬਾਨਾਂ ਦਾ ਅਤੇ ਜੇਲ ਚ ਬੰਦੇ ਨੌਜਵਾਨਾਂ ਦਾ ਸਵਿਧਾਨਿਕ ਹੱਕ ਹੈ” – ਭਾਈ ਕੰਵਰ ਚੜ੍ਹਤ ਸਿੰਘ |

Advertisment