ਭਾਈ ਕੰਵਰ ਚੜ੍ਹਤ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਭਾਈ ਮਨਜੀਤ ਸਿੰਘ ਜੀ (ਸਰਪ੍ਰਸਤ) ਵੱਲੋਂ ਸ਼੍ਰੀ ਅੰਮ੍ਰਿਤਸਰ ਦੇ ਡੀ ਸੀ ਸਾਹਿਬਾਨ ਨੂੰ ਇਸ ਸਬੰਧ ਚ ਮੰਗ ਪੱਤਰ ਦਿਤਾ
ਅੰਮ੍ਰਿਤਸਰ
ਕੱਲ ਮਾਤਾ ਜੀ ਦੀ ਵੀਡੀਓ ਦੇਖੀ ਕਿ ਆਸਾਮ ਜੇਲ ਚ ਬੰਦ ਭਾਈ ਅਮ੍ਰਿਤ.ਪਾਲ ਸਿੰਘ ਅਤੇ ਹੋਰ ਨੌਜਵਾਨਾਂ ਦੇ ਨਾਲ ਵਕੀਲ ਸਾਹਿਬਾਨਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਅਤੇ ਵਕੀਲ ਪੈਨਲ ਤੇ ਪਰਿਵਾਰ ਨੂੰ ਇਸ ਕਰੇ ਖਵਾਰੀ/ਹਰਾਸਮੈਂਟ ਦਾ ਸਾਮਣਾ ਕਰਨਾ ਪੈ ਰਿਹਾ ਹੈ | ਅੱਜ ਭਾਈ ਕੰਵਰ ਚੜ੍ਹਤ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਭਾਈ ਮਨਜੀਤ ਸਿੰਘ ਜੀ (ਸਰਪ੍ਰਸਤ) ਵੱਲੋਂ ਡੀ ਸੀ ਸਾਹਿਬਾਨ ਸ਼੍ਰੀ ਅਮ੍ਰਿਤਸਰ ਨੂੰ ਇਸ ਸਬੰਧ ਚ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਅਤੇ ਆਸਾਮ ਚ ਬੰਦ ਨੌਜਵਾਨਾਂ ਦੇ ਕੇਸ ਦੀ ਲੀਗਲ ਜਾਣਕਾਰੀ ਰੱਖਣ ਵਾਲੇ ਵਕੀਲ ਸਾਹਿਬਾਨ ਸ ਭਗਵੰਤ ਸਿੰਘ ਸਿਆਲਕਾ ਅਤੇ ਸ ਜਸਬੀਰ ਸਿੰਘ ਘੁੰਮਣ ਨਾਲ ਸੰਪਰਕ ਕਰਕੇ ਅਤੇ ਉਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਨਿਭਾਇਆ ਗਿਆ | ਡੀ ਸੀ ਸਾਹਿਬ ਦਫਤਰ ਚ ਨਾਂ ਹੋਣ ਕਾਰਨ ਉਨ੍ਹਾਂ ਦੇ ਨਾਲ ਫੋਨ ਤੇ ਗੱਲ ਕਰਕੇ ਉਨ੍ਹਾਂ ਦੇ ਦਫਤਰ ਚ ਸੁਪਰੀਡੈਂਟ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਗਿਆ |
“ਜੇ ਸਜ਼ਾ ਸਵਿਧਾਨ ਮੁਤਾਬਿਕ ਲੱਗੀ ਹੈ ਤਾਂ ਲੀਗਲ ਕਾਰਵਾਈ ਨਿਰਵਿਘਨਤਾ ਦੇ ਨਾਲ ਕਰਨੀ ਵੀ ਵਕੀਲ ਸਾਹਿਬਾਨਾਂ ਦਾ ਅਤੇ ਜੇਲ ਚ ਬੰਦੇ ਨੌਜਵਾਨਾਂ ਦਾ ਸਵਿਧਾਨਿਕ ਹੱਕ ਹੈ” – ਭਾਈ ਕੰਵਰ ਚੜ੍ਹਤ ਸਿੰਘ |
























