ਗੁਰਦਾਸਪੁਰ 4 ਅਕਤੂਬਰ 2023 – ਐਸ ਐਸ ਪੀ ਗੁਰਦਾਸਪੁਰ ਦਯਾਮਾ ਹਰੀਸ਼ ਚੰਦਰ ਓਮ ਪ੍ਰਕਾਸ਼ ਵੱਲੋਂ ਜਿਲਾ ਗੁਰਦਾਸਪੁਰ ਦੇ ਪੁਲਿਸ ਥਾਣਿਆਂ ਦੇ ਕੁਝ ਮੁਖੀਆਂ ਦੇ ਤਬਾਦਲੇ ਕੀਤੇ ਗਏ ਹਨ।
ਜਾਣਕਾਰੀ ਦਿੰਦਿਆਂ ਐਸਐਸਪੀ ਗੁਰਦਾਸਪੁਰ ਦੇ ਹਰੀਸ਼ ਚੰਦਰ ਓਮ ਪ੍ਰਕਾਸ਼ ਨੇ ਦੱਸਿਆ ਕਿ ਭੈਣੀ ਮੀਆਂ ਖਾਂ ਥਾਣੇ ਦੇ ਪ੍ਰਮੁੱਖ ਦੇ ਤੌਰ ਤੇ ਕੰਮ ਕਰ ਰਹੇ ਇੰਸਪੈਕਟਰ ਸਰਬਜੀਤ ਸਿੰਘ ਨੂੰ ਧਾਰੀਵਾਲ ਥਾਣੇ ਦਾ ਮੁਖੀ ਬਣਾ ਕੇ ਭੇਜਿਆ ਗਿਆ ਹੈ ਜਦਕਿ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੂੰ ਉਨਾਂ ਦੀ ਜਗ੍ਹਾ ਥਾਣਾ ਭੈਣੀ ਮੀਆਂ ਖਾਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ ਥਾਣਾ ਪੁਰਾਨਾ ਸ਼ਾਲਾ ਦੀ ਐਸਐਚ ਓ ਮੈਡਮ ਕਰਿਸ਼ਮਾ ਨੂੰ ਲਗਾਇਆ ਗਿਆ ਹੈ ਜਦਕਿ ਪੁਰਾਣਾ ਸ਼ਾਲਾ ਦੇ ਐਸਐਚਓ ਹਰਵਿੰਦਰ ਸਿੰਘ ਨੂੰ ਬਹਿਰਾਮਪੁਰ ਥਾਣੇ ਦਾ ਐਸਐਚਓ ਨਿਯੁਕਤ ਕੀਤਾ ਗਿਆ ਹੈ। ਬਹਿਰਾਮਪੁਰ ਥਾਣੇ ਦੇ ਐਸਐਚਓ ਸਾਹਿਲ ਚੌਧਰੀ ਨੂੰ ਪੁਲਿਸ ਲਾਈਨ ਗੁਰਦਾਸਪੁਰ ਵਿਖੇ ਤੈਨਾਤ ਕੀਤਾ ਗਿਆ ਹੈ।
ਐਸਐਸਪੀ ਗੁਰਦਾਸਪੁਰ ਨੇ ਦੱਸਿਆ ਕਿ ਦੀਨਾ ਨਗਰ ਥਾਣੇ ਦੇ ਐਸਐਚਓ ਜਤਿੰਦਰ ਪਾਲ ਸਿੰਘ ਨੂੰ ਬਦਲ ਕੇ ਦੋਰਾਂਂਗਲਾ ਥਾਣਾ ਅਤੇ ਦੋਰਾਂਗਲਾ ਥਾਣੇ ਦੇ ਐਸਐਚਓ ਮਨਜੀਤ ਸਿੰਘ ਨੂੰ ਦੀਨਾ ਨਗਰ ਥਾਣੇ ਦਾ ਐਸਐਚਓ ਨਿਯੁਕਤ ਕੀਤਾ ਗਿਆ ਹੈ। Punjabi Akhar






















