Code Of Ethics

Download app

Subscribe To Print Edition

ਗੁਰਦਾਸਪੁਰ: ਐਸਐਸਪੀ ਨੇ ਤਬਦੀਲ ਕੀਤੇ ਕਈ ਥਾਣਿਆਂ ਦੇ ਐਸਐਚਓ 

– ਮੈਡਮ ਕਰਿਸ਼ਮਾ ਨੂੰ ਪੁਰਾਣਾ ਸ਼ਾਲਾ ਥਾਣੇ ਦਾ ਪ੍ਰਭਾਰੀ ਬਣਾਇਆ

ਗੁਰਦਾਸਪੁਰ 4 ਅਕਤੂਬਰ 2023 – ਐਸ ਐਸ ਪੀ ਗੁਰਦਾਸਪੁਰ ਦਯਾਮਾ ਹਰੀਸ਼ ਚੰਦਰ ਓਮ ਪ੍ਰਕਾਸ਼ ਵੱਲੋਂ ਜਿਲਾ ਗੁਰਦਾਸਪੁਰ ਦੇ ਪੁਲਿਸ ਥਾਣਿਆਂ ਦੇ ਕੁਝ ਮੁਖੀਆਂ ਦੇ ਤਬਾਦਲੇ ਕੀਤੇ ਗਏ ਹਨ।

ਜਾਣਕਾਰੀ ਦਿੰਦਿਆਂ ਐਸਐਸਪੀ ਗੁਰਦਾਸਪੁਰ ਦੇ ਹਰੀਸ਼ ਚੰਦਰ ਓਮ ਪ੍ਰਕਾਸ਼ ਨੇ ਦੱਸਿਆ ਕਿ ਭੈਣੀ ਮੀਆਂ ਖਾਂ ਥਾਣੇ ਦੇ ਪ੍ਰਮੁੱਖ ਦੇ ਤੌਰ ਤੇ ਕੰਮ ਕਰ ਰਹੇ ਇੰਸਪੈਕਟਰ ਸਰਬਜੀਤ ਸਿੰਘ ਨੂੰ  ਧਾਰੀਵਾਲ   ਥਾਣੇ ਦਾ ਮੁਖੀ ਬਣਾ ਕੇ ਭੇਜਿਆ ਗਿਆ ਹੈ ਜਦਕਿ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੂੰ ਉਨਾਂ ਦੀ ਜਗ੍ਹਾ ਥਾਣਾ ਭੈਣੀ ਮੀਆਂ ਖਾਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ ਥਾਣਾ ਪੁਰਾਨਾ ਸ਼ਾਲਾ ਦੀ ਐਸਐਚ ਓ ਮੈਡਮ ਕਰਿਸ਼ਮਾ ਨੂੰ ਲਗਾਇਆ ਗਿਆ ਹੈ ਜਦਕਿ ਪੁਰਾਣਾ ਸ਼ਾਲਾ ਦੇ ਐਸਐਚਓ ਹਰਵਿੰਦਰ ਸਿੰਘ ਨੂੰ ਬਹਿਰਾਮਪੁਰ ਥਾਣੇ ਦਾ ਐਸਐਚਓ ਨਿਯੁਕਤ ਕੀਤਾ ਗਿਆ ਹੈ। ਬਹਿਰਾਮਪੁਰ ਥਾਣੇ ਦੇ ਐਸਐਚਓ ਸਾਹਿਲ ਚੌਧਰੀ ਨੂੰ ਪੁਲਿਸ ਲਾਈਨ ਗੁਰਦਾਸਪੁਰ ਵਿਖੇ ਤੈਨਾਤ ਕੀਤਾ ਗਿਆ ਹੈ।

ਐਸਐਸਪੀ ਗੁਰਦਾਸਪੁਰ ਨੇ ਦੱਸਿਆ ਕਿ ਦੀਨਾ ਨਗਰ ਥਾਣੇ ਦੇ ਐਸਐਚਓ ਜਤਿੰਦਰ ਪਾਲ ਸਿੰਘ ਨੂੰ ਬਦਲ ਕੇ ਦੋਰਾਂਂਗਲਾ ਥਾਣਾ ਅਤੇ ਦੋਰਾਂਗਲਾ ਥਾਣੇ ਦੇ ਐਸਐਚਓ ‌ ਮਨਜੀਤ ਸਿੰਘ ਨੂੰ ਦੀਨਾ ਨਗਰ ਥਾਣੇ ਦਾ ਐਸਐਚਓ ਨਿਯੁਕਤ ਕੀਤਾ ਗਿਆ ਹੈ। Punjabi Akhar

Leave a Comment

Advertisment

You May Like This

ਪੰਜਵੀਂ ਜਮਾਤ ਦੇ ਵਿਦਿਆਰਥੀ ਪ੍ਰਭਕੀਰਤ ਸਿੰਘ ਨੇ ਆਪਣੀ ਅਸਾਧਾਰਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ SOF ਇੰਟਰਨੈਸ਼ਨਲ ਹਿੰਦੀ ਓਲੰਪਿਆਡ 2025–26 ਵਿੱਚ ਇੰਟਰਨੈਸ਼ਨਲ ਗੋਲਡ ਮੈਡਲ, ਇੰਟਰਨੈਸ਼ਨਲ ਰੈਂਕ–1 ਅਤੇ ਪੰਜਾਬ/ਚੰਡੀਗੜ੍ਹ ਜੋਨ ਵਿੱਚ ਜੋਨਲ ਰੈਂਕ–1 ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਪੂਰੇ ਖੇਤਰ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ।