Code Of Ethics

Download app

Subscribe To Print Edition

ਸੂਡਾਨ ਵਿੱਚ ਹਵਾਈ ਹਮਲਾ, 22 ਹਲਾਕ

ਕਾਹਿਰਾ, 8 ਜੁਲਾਈ
ਸੂਡਾਨ ਵਿੱਚ ਚੱਲ ਰਹੀ ਘਰੇਲੂ ਖਾਨਾਜੰਗੀ ਦੌਰਾਨ ਇੱਕ ਹਵਾਈ ਹਮਲੇ ਵਿੱਚ ਘੱਟੋ ਘੱਟ 22 ਜਣਿਆਂ ਦੀ ਮੌਤ ਹੋ ਗਈ। ਸੂਡਾਨ ਵਿੱਚ ਵਿਰੋਧੀ ਫੌਜਾਂ ਦਰਮਿਆਨ ਕਈ ਹਫ਼ਤਿਆਂ ਤੋਂ ਜੰਗ ਛਿੜੀ ਹੋਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਤਾਜ਼ਾ ਹਮਲਾ ਰਾਜਧਾਨੀ ਖੌਰਟੂਮ ਦੇ ਗੁਆਂਢੀ ਸ਼ਹਿਰ ਉਮਡੂਰਮਾਨ ਦੇ ਰਿਹਾਇਸ਼ੀ ਇਲਾਕੇ ਵਿੱਚ ਕੀਤਾ ਗਿਆ। ਇਸ ਵਿੱਚ ਕਈ ਜਣੇ ਜ਼ਖ਼ਮੀ ਹੋ ਗਏ ਹਨ। Punjabi Akhar

Advertisment