ਜਿਣਸੀ ਸ਼ੋਸ਼ਨ ਦਾ ਸ਼ਿਕਾਰ ਅਤੇ ਇੰਨਸਾਫ ਲਈ ਸ਼ੰਘਰਸ਼ ਕਰ ਰਹੀਆਂ ਮਹਿਲਾ ਪਹਿਲਵਾਨਾਂ ਦੇ ਹੱਕ ਵਿੱਚ ਅਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਸਰਗਰਮ ਮੈਂਬਰਾਂ ਦੀ ਮੀਟਿੰਗ ਬਟਾਲਾ ਵਿਖੇ ਹੋਈ ਜਿਸ ਵਿਚ ਜਲ ਸਪਲਾਈ ਠੇਕਾ ਕਾਮੇਂ ਵੀ ਹਾਜ਼ਰ ਹੋਏ ਮੀਟਿੰਗ ਬਾਰੇ ਜਾਣਕਾਰੀ ਦੇਂਦੇ ਹੋਏ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਵਾਲੀ ਨੇ ਦੱਸਿਆ ਕਿ 12-5-23 ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਕੇਂਦਰ ਸਰਕਾਰ ਦੇ ਨਾਂਮ ਦਿੱਤਾ ਜਾਵੇਗਾ ਕਿ ਜਿਨਸੀ ਸ਼ੋਸ਼ਣ ਦੇ ਦੋਸ਼ੀ ਅਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿਰਜ ਭੂਸ਼ਨ ਸ਼ਰਨ ਸਿੰਘ ਨੂ ਫੌਰੀ ਗਿਰਫ਼ਤਾਰ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਪਹਿਲਵਾਨ ਲੜਕੀਆਂ ਦੇ ਹਕੀ ਸੰਘਰਸ਼ ਨੂੰ ਦਬਾਉਣ ਦੇ ਸੰਘਰਸ਼ ਨੂੰ ਪੁਲਿਸ ਦੇ ਜਬਰ ਦੇ ਜ਼ੋਰ ਦਬਾਉਣਾ ਚਾਹੁੰਦੀ ਹੈ।
ਮਹਿਲਾ ਪਹਿਲਵਾਨਾਂ ਨੂੰ ਇੰਨਸਾਫ ਦੇਣ ਦੀ ਥਾਂ ਉਨ੍ਹਾਂ ਦੇ ਸੰਘਰਸ਼ ਨੂੰ ਪੁਲਿਸ ਦੇ ਜਬਰ ਦੇ ਜ਼ੋਰ ਦਬਾਉਣਾ ਚਾਹੁੰਦੀ ਹੈ ਮਹਿਲਾ ਪਹਿਲਵਾਨਾਂ ਵਲੋਂ ਆਪਣੇ ਤੇ ਹੋਏ ਜਿਣਸੀ ਸ਼ੋਸ਼ਣ ਖਿਲਾਫ ਅਤੇ ਇਨਸਾਫ ਲੈਣ ਲਈ ਫਾਸ਼ੀਵਾਦੀ ਹਕੂਮਤ ਨਾਲ ਮੱਥਾ ਲਾਉਣਾ ਵੱਡੇ ਹੌਸਲੇ ਵਾਲਾ ਤੇ ਸ਼ਲਾਘਾਯੋਗ ਕਦਮ ਹੈ ਜੋ ਸਮੁਚੀ ਲੋਕਾਈ ਦੀ ਹਮਾਇਤ ਦਾ ਹਕਦਾਰ ਹੈ ਭਾਜਪਾ ਦੋਸ਼ੀਆਂ ਉਪਰ ਬਣਦੀ ਕਾਰਵਾਈ ਕਰਨ ਦੀ ਥਾਂ ਸਘੰਰਸ਼ ਕਰ ਰਹੇ ਖਿਡਾਰੀਆਂ ਨੂੰ ਡਰਾਉਣ ਧਮਕਾਉਣ ਤੇ ਜਬਰ ਢਾਹੁਣ ਦਾ ਕੁਕਰਮ ਕਰਨ ਦੇ ਹੱਕ ਵਿੱਚ ਭੁਗਤ ਰਹੀ ਹੈ ਦੋਸ਼ੀਆ ਖਿਲਾਫ ਐੱਫ ਆਈ ਆਰ ਦਰਜ ਕਰਾਉਣ ਲਈ ਵੀ ਸਘੰਰਸ਼ ਤੇ ਸੁਪਰੀਮ ਕੋਰਟ ਜਾਣਾਂ ਪਿਆ ਦੋਸ਼ੀ ਨੂੰ ਅਜੇ ਤਕ ਗ੍ਰਿਫਤਾਰ ਨਾ ਕਰਕੇ ਭਾਜਪਾ ਸਰਕਾਰ ਦਾਂ ਔਰਤ ਵਿਰੋਧੀ ਚੇਹਰਾ ਇਕ ਵਾਰ ਫਿਰ ਨੰਗਾ ਹੋ ਗਿਆ ਹੈ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਮਹਿਲਾ ਪਹਿਲਵਾਨਾਂ ਵਿੱਚ ਇੱਕ ਨਬਾਲਗ ਵੀ ਸ਼ਾਮਲ ਹੋਣ ਕਰਕੇ ਗੈਰ ਜ਼ਮਾਨਤੀ ਪੋਕਸੋ ਐਕਟ ਲਗਣ ਦੇ ਬਾਵਜੂਦ ਮੋਦੀ ਸਰਕਾਰ ਦੋਸ਼ੀ ਦਾਂ ਬੇਸ਼ਰਮੀ ਨਾਲ ਪਖ ਪੂਰ ਰਹੀ ਹੈ ਭਾਜਪਾ ਹਕੂਮਤ ਦਾ ਪਹਿਲਾ ਵੀ ਕਾਈ ਕੇਸਾਂ ਵਿੱਚ ਔਰਤ ਵਿਰੋਧੀ ਚੇਹਰਾ ਨੰਗਾ ਹੋਇਆ ਹੈ ਬਿਲਕਸ ਬਾਨੋ ਕੇਸ ਵਿੱਚ ਸਮੂਹਿਕ ਰੇਪ ਤੇ ਕਤਲ ਦੇ ਦੋਸ਼ੀਆਂ ਨੂੰ ਸਜ਼ਾ ਮੁਆਫ਼ ਕਰਕੇ ਰਿਹਾ ਕਰਨਾ ਭਾਜਪਾ ਦਾ ਔਰਤ ਵਿਰੋਧੀ ਹੋਣ ਦੀ ਹਕੀਕਤ ਨੂੰ ਹੀ ਦਰਸਾਉਂਦਾ ਹੈ ਫੈਸਲਾ ਕੀਤਾ ਕਿ ਔਰਤ ਪਹਿਲਵਾਨਾਂ ਨੂੰ ਇੰਨਸ






















