Code Of Ethics

Download app

Subscribe To Print Edition

ਸ. ਪ੍ਰਕਾਸ਼ ਸਿੰਘ ਬਾਦਲ  ਦਾ ਰੂਹਨੀ ਦੁਨੀਆ ਨੂੰ ਅਲਵਿਦਾ ਕਰ ਜਾਣਾ ਪਾਰਟੀ ਨੂੰ ਵੱਡਾ :ਸੁਰਜੀਤ ਸਿੰਘ ਦੂਭਾਲੀ
 ਗਰੀਬਾ ਦੇ  ਮਸੀਹਾ ਸਨ ਸ ਬਾਦਲ


ਕਾਠਗੜ 2 ਮਈ (ਜਤਿੰਦਰਪਾਲ ਸਿੰਘ  ਕਲੇਰ ) ਸ ਪ੍ਰਕਾਸ਼ ਸਿੰਘ ਬਾਦਲ ਦਾ ਅਚਾਨਕ ਅਕਾਲ ਚਾਲਣਾ ਕਰ ਜਾਣਾ ਨਾਲ ਜਿਥੇ ਪਰਿਵਾਰ ਨੂੰ  ਗਹਿਰਾ ਸਦਮਾ ਲੱਗਿਆ ਉਥੇ ਹੀ ਪਾਰਟੀ ਨੂੰ ਕਾਫੀ ਵੱਡਾ ਘਾਟਾ ਪਿਆ।  ਸ ਬਾਦਲ ਗਰੀਬਾ ਦੇ ਮਸੀਹਾ ਸਨ ਉਨਾ ਨੇ ਸਾਰੀ ਉਮਰ ਗਰੀਬਾ ਦੇ ਹੱਕਾ ਦੇ ਲਈ ਵੱਡੇ ਪੱਧਰ ਤੇ ਜੰਗ ਲੜੀ। ਇਨਾ ਵਿਚਾਰਾ ਦਾ ਪ੍ਰਗਟਾਵਾ ਇਹ ਪ੍ਰਗਟਾਵਾ ਟਕਸਾਲੀ ਪਰਿਵਾਰ ਸਵਰਗੀ ਜਥੇਦਾਰ ਜੰਗੀਰ ਸਿੰਘ ਦੂਭਾਲੀ ਦੇ ਬੇਟੇ ਸੁਰਜੀਤ ਸਿੰਘ ਦੂਭਾਲੀ ਜੌ ਕੇ ਸੀਨੀਅਰ ਅਕਾਲੀ ਆਗੂ ਅਤੇ ਉੱਘੇ ਸਮਾਜ ਸੇਵਕ ਹਨ   ਉਨਾ ਕਿਹਾ ਕਿ  ਸਰਦਾਰ ਬਾਦਲ ਦਾ ਸਾਡੇ ਪਰਿਵਾਰ ਨਾਲ ਡੂੰਘਾ ਰਿਸ਼ਤਾ ਰਿਹਾ ਹੈ। ਸੁਰਜੀਤ ਸਿੰਘ ਦੂਭਾਲੀ ਨੇ ਕਿਹਾ ਕਿ  ਅੱਜ ਸਰਦਾਰ ਬਾਦਲ ਦੇ ਚਲੇ ਜਾਣ ਨਾਲ ਪਾਰਟੀ ਦੇ ਹਰ ਵਰਕਰ ਦੀ ਅੱਖ ਨਮ ਹੋ ਗਈ ਹੈ। ਸ ਬਾਦਲ ਨੇ ਜਨਤਾ ਦੇ ਲਈ ਬਹੁਤ ਹੀ ਉਪਰਾਲੇ ਕੀਤੇ  ।ਨੌਜਵਾਨਾ ਨੂੰ ਨੌਕਰੀਆ ਤੇ ਬੇਰੁਜਗਾਰਾ ਨੂੰ ਰੋਜਗਾਰ ਮੁਹੱਈਆ ਕਰਵਾਏ। ਗਰੀਬ ਲੋਕਾਂ ਨੂੰ ਆਟਾ ਦਾਲ ਸਕੀਮ ਨਾਲ ਜੋੜਿਆ।  ਕਿਸਾਨਾ ਨੂੰ ਮੁਫਤ ਬਿਜਲੀ ਤੇ ਨਹਿਰੀ ਪਾਣੀ ਮੁਹੱਈਆ ਕਰਵਾਇਆ।  ਉਹ ਕਿਸਾਨਾ ਤੇ ਗਰੀਬਾ ਦੇ ਮਸੀਹਾ ਸਨ।  ਹਰ ਇਕ ਦੇ ਦੁੱਖ ਸੁੱਖ ਵਿੱਚ ਅੱਗੇ ਹੋ ਕੇ ਚੱਲੇ। ਉਨਾ ਨੇ ਰੋਜਗਾਰ ਦੇ ਅਲੱਗ ਅਲੱਗ ਮੌਕੇ ਪ੍ਰਦਾਨ ਕਰਵਾਏ।  ਉਨਾ ਕਿਹਾ ਕਿ ਸ ਬਾਦਲ ਨੇ ਹਮੇਸ਼ਾ ਪਾਰਟੀ ਤੋ ਉਪਰ ਉੱਠ ਕੇ ਬਿਨਾ ਭੇਦ ਭਾਵ ਜਨਤਾ ਦੇ ਕੰਮ ਕੀਤੇ।ਉਹਨਾਂ ਨੇ ਕਿਹਾ ਕੀ ਸ ਬਾਦਲ ਦੀ ਮੌਤ ਤੇ ਹਰ ਵਰਗ ਨੇ ਪਾਰਟੀ ਬਾਜੀ ਤੌ ਉਪਰ ਉਠ ਕੇ ਮਹਿਬੂਬ ਨੇਤਾ ਨੂੰ ਸ਼ਰਧਾਂਜਲੀ ਦਿੱਤੀ ਹੈ ਜਿਕਰਯੋਗ ਹੈ ਕਿ ਕੀ ਸ ਬਾਦਲ ਨੇ ਪੰਜਾਬੀਆਂ ਦੇ ਹੱਕਾਂ ਵਾਸਤੇ ਕਾਫੀ ਅਰਸਾ ਜੇਲ੍ਹਾਂ ਵੀ ਕੱਟੀਆਂ ਅਤੇ ਇੱਕੋ ਇੱਕ ਲੀਡਰ ਸ ਬਾਦਲ ਹਨ ਜਿਹਨਾਂ ਨੇ ਪੰਜਾਬੀਆਂ ਦੇ ਹੱਕਾਂ ਲਈ ਡੱਟ ਕੇ ਪਹਿਰਾ ਦਿੱਤਾ ਹੈ
 ਇਸ ਮੌਕੌ ਉਹਨਾਂ ਅਕਾਲੀ ਆਗੂ ਅਤੇ ਸਰਪੰਚ ਹਾਜ਼ਰ ਸਨ

Advertisment