Code Of Ethics

Download app

Subscribe To Print Edition

‘ਪੰਜਾਬ ਦੀ ਪਰਾਲੀ ਐੱਮਐੱਸਪੀ ‘ਤੇ ਖ਼ਰੀਦੋ’: ਭਾਜਪਾ ਦੇ ਸੀਨੀਅਰ ਆਗੂ ਦੀ ਮੋਦੀ ਅਤੇ ਖੇਤੀਬਾੜੀ ਮੰਤਰੀ ਨੂੰ ਸਲਾਹ

ਪੰਜਾਬ ਵਿੱਚ 15 ਸਤੰਬਰ ਤੋਂ 6 ਨਵੰਬਰ ਤੱਕ ਖੇਤਾਂ ਵਿੱਚ ਅੱਗ ਲੱਗਣ ਦੀਆਂ 3,144 ਘਟਨਾਵਾਂ ਦਰਜ ਕੀਤੀਆਂ ਗਈਆਂ

featured-img

ਦਿੱਲੀ ਵੱਲੋਂ ਅਨੇਕਾਂ ਸਰੋਤਾਂ ਤੋਂ ਪੈਦਾ ਹੋਣ ਵਾਲੇ ਹਵਾ ਪ੍ਰਦੂਸ਼ਣ ਦਾ ਸੰਤਾਪ ਭੋਗਣ ਅਤੇ ਸਿਆਸੀ ਦੂਸ਼ਣ-ਬਾਜ਼ੀ ਤੇਜ਼ ਹੋਣ ਦੇ ਨਾਲ, ਭਾਜਪਾ ਦੇ ਸੀਨੀਅਰ ਆਗੂ ਸੁਰੇਸ਼ ਪ੍ਰਭੂ ਨੇ ਇਸ ਮੁੱਦੇ ਨੂੰ ਹੱਲ ਕਰਨ ਲਈ ਇੱਕ ਮਹੱਤਵਪੂਰਨ ਸੁਝਾਅ ਦਿੱਤਾ ਹੈ।

ਕੇਂਦਰ ਸਰਕਾਰ ਨੂੰ ਦਿੱਤੀ ਸਲਾਹ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਮੰਨੇ ਜਾਂਦੇ ਸਾਬਕਾ ਰੇਲ ਮੰਤਰੀ ਪ੍ਰਭੂ ਨੇ ਕਣਕ ਅਤੇ ਝੋਨੇ ਦੀ ਐੱਮਐੱਸਪੀ ਦੀ ਤਰਜ਼ ‘ਤੇ ਪੰਜਾਬ ਦੇ ਕਿਸਾਨਾਂ ਤੋਂ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ‘ਤੇ ਪਰਾਲੀ ਖ਼ਰੀਦਣ ਦੀ ਵਕਾਲਤ ਕੀਤੀ ਹੈ।

ਪ੍ਰਭੂ ਨੇ ਕਿਹਾ, “ਪੰਜਾਬ ਵਿੱਚ 15 ਸਤੰਬਰ ਤੋਂ 6 ਨਵੰਬਰ ਤੱਕ ਖੇਤਾਂ ਵਿੱਚ ਅੱਗ ਲੱਗਣ ਦੀਆਂ 3,144 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਸਰਕਾਰ ਨੂੰ ਕਿਸਾਨਾਂ ਤੋਂ ਘੱਟੋ-ਘੱਟ ਸਮਰਥਨ ਮੁੱਲ ‘ਤੇ ਪਰਾਲੀ ਖ਼ਰੀਦਣੀ ਚਾਹੀਦੀ ਹੈ। ਇਸ ਨਾਲ ਕਿਸਾਨਾਂ ਨੂੰ ਉਤਸ਼ਾਹ ਮਿਲੇਗਾ। ਸਰਕਾਰ ਨੂੰ ਇਸ ਨੂੰ ਖੇਤਾਂ ਵਿੱਚੋਂ ਇਕੱਠਾ ਵੀ ਕਰਨਾ ਚਾਹੀਦਾ ਹੈ, ਅਤੇ ਫਿਰ ਇਸ ਨੂੰ ਬਿਜਲੀ ਉਤਪਾਦਨ ਅਤੇ ਹੋਰ ਵਰਤੋਂ ਲਈ ਬਾਇਓਮਾਸ ਵਜੋਂ ਵੇਚਿਆ ਜਾ ਸਕਦਾ ਹੈ।’’

ਉਨ੍ਹਾਂ ਕਿਹਾ ਕਿ ਇਸ ਨਾਲ ਅੱਗ ਲਗਾਉਣ ਨੂੰ ਰੋਕਿਆ ਜਾ ਸਕਦਾ ਹੈ, ਜੋ ਕਿ ਵਾਤਾਵਰਨ ਲਈ ਚੰਗਾ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵਧੇਗੀ, ਜੋ ਉਨ੍ਹਾਂ ਲਈ ਅਤੇ ਅਰਥਵਿਵਸਥਾ ਲਈ ਚੰਗੀ ਹੈ ਅਤੇ ਚੰਗਾ ਬਾਇਓਮਾਸ ਸਾੜਿਆ ਨਹੀਂ ਜਾਵੇਗਾ, ਜੋ ਕਿ  ਇਕੋਲੌਜੀ ਲਈ ਚੰਗਾ ਹੈ।

ਉਨ੍ਹਾਂ ਕਿਹਾ ਕਿ ਇਸ ‘ਤੇ ਕਿਸਾਨਾਂ, ਖੇਤੀਬਾੜੀ ਸੰਸਥਾਵਾਂ, ਰਾਜ ਸਰਕਾਰਾਂ ਅਤੇ ਕੇਂਦਰ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ।

ਪ੍ਰਧਾਨ ਮੰਤਰੀ ਅਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਲਈ ਸੁਝਾਵਾਂ ਵਿੱਚ ਉਨ੍ਹਾਂ ਕਿਹਾ, “ਸਾਫ਼-ਸੁਥਰਾ ਵਾਤਾਵਰਨ ਅਤੇ ਕਿਸਾਨਾਂ ਦੀ ਖ਼ੁਸ਼ਹਾਲੀ ਨਾਲ-ਨਾਲ ਚੱਲਣੀ ਚਾਹੀਦੀ ਹੈ।’’

Leave a Comment

Advertisment

You May Like This