Code Of Ethics

Download app

Subscribe To Print Edition

ਸਿਡਨੀ ’ਚ ਪਰਵਾਸ ਦੇ ਵਿਰੋਧ ਵਿੱਚ ਪ੍ਰਦਰਸ਼ਨ; ਪਰਵਾਸੀਆਂ ਦੇ ਹੱਕ ’ਚ ਵੀ ਨਿੱਤਰੇ ਲੋਕ

ਪਰਵਾਸੀਆਂ ਖ਼ਿਲਾਫ਼ ਨਸਲੀ ਟਿੱਪਣੀਆਂ ਦਾ ਵਾਧਾ

featured-img

ਸਿਡਨ ਵਿੱਚ ਭਾਰੀ ਮੀਂਹ ਦੇ ਬਾਵਜੂਦ ਪਰਵਾਸ-ਵਿਰੋਧੀ ਪ੍ਰਦਰਸ਼ਨਕਾਰੀਆਂ ਦਾ ਇੱਕਠ ਹੋਇਆ। ਹਜ਼ਾਰਾਂ ਲੋਕਾਂ ਦੇ ਇਕੱਠ ਦੀਆਂ ਚਰਚਾਵਾਂ ਵਿਚਕਾਰ ਲਗਪਗ 2,000 ਲੋਕਾਂ ਨੇ ਰਾਇਲ ਬੋਟੈਨਿਕ ਗਾਰਡਨ ਵਿਖੇ ‘ਮਾਰਚ ਫਾਰ ਆਸਟਰੇਲੀਆ’ ਰੈਲੀ ਵਿੱਚ ਹਿੱਸਾ ਲਿਆ।

ਪ੍ਰਦਰਸ਼ਨਕਾਰੀਆਂ ਨੇ ਆਸਟਰੇਲੀਆ ਵਿੱਚ ਵੱਡੇ ਪੱਧਰ ’ਤੇ ਪਰਵਾਸ ਰੋਕਣ ਅਤੇ ‘ਆਸਟਰੇਲੀਆ ਫ਼ਰਸਟ’ ਨੀਤੀ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਸਰਕਾਰ ਦੀਆਂ ਪਰਵਾਸ ਨੀਤੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਰੈਲੀ ਵਿੱਚ ਸ਼ਾਮਲ ਲੋਕ ਹਾਈਡ ਪਾਰਕ ਅਤੇ ਸੰਸਦ ਭਵਨ ਵੱਲ ਵੀ ਮਾਰਚ ਕਰਦੇ ਗਏ।

ਦੂਜੇ ਪਾਸੇ, ਸਿਡਨੀ ਟਾਊਨ ਹਾਲ ਵਿਖੇ ਪਰਵਾਸੀਆਂ ਅਤੇ ਸ਼ਰਨਾਰਥੀਆਂ ਦੇ ਹੱਕ ਵਿੱਚ ਜਵਾਬੀ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ 100 ਤੋਂ ਘੱਟ ਲੋਕ ਸ਼ਾਮਲ ਹੋਏ। ਸ਼ਰਨਾਰਥੀ ਹਮਾਇਤੀ ਜਥੇਬੰਦੀਆਂ ਨੇ ਨਸਲਵਾਦ ਅਤੇ ਪਰਵਾਸੀਆਂ ਵਿਰੁੱਧ ਨਫ਼ਰਤ ਫੈਲਾਉਣ ਦਾ ਵਿਰੋਧ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪਰਵਾਸੀਆਂ ਖ਼ਿਲਾਫ਼ ਨਸਲੀ ਟਿੱਪਣੀਆਂ ਵਿੱਚ ਵਾਧਾ ਹੋਇਆ ਹੈ।

ਦੋਵੇਂ ਧਿਰਾਂ ਦੇ ਆਹਮੋ-ਸਾਹਮਣੇ ਆਉਣ ਨਾਲ ਮਾਹੌਲ ਕੁਝ ਸਮੇਂ ਲਈ ਤਣਾਅਪੂਰਨ ਹੋ ਗਿਆ। ਪੁਲੀਸ ਨੇ ਫ਼ਲਸਤੀਨ ਪੱਖੀ ਲਗਪਗ 20 ਪ੍ਰਦਰਸ਼ਨਕਾਰੀਆਂ ਅਤੇ ‘ਵਨ ਨੇਸ਼ਨ’ ਦੇ ਕੁਝ ਸਮਰਥਕਾਂ ਨੂੰ ਵੱਖ ਕੀਤਾ। ਹੁਣ ਇਹ ਪ੍ਰਦਰਸ਼ਨ ਆਸਟਰੇਲੀਆ ਵਿੱਚ ਪਰਵਾਸ, ਰਾਸ਼ਟਰੀ ਪਛਾਣ ਅਤੇ ਬਹੁ-ਸੱਭਿਆਚਾਰਕ ਸਮਾਜ ਬਾਰੇ ਵਧ ਰਹੀ ਸਿਆਸੀ ਬਹਿਸ ਨੂੰ ਮੁੜ ਚਰਚਾ ਵਿੱਚ ਲੈ ਆਇਆ ਹੈ।

 

Leave a Comment

Advertisment

You May Like This