Code Of Ethics

Download app

Subscribe To Print Edition

Punjab Lottery: ਧੀ ਦੇ ਜਨਮ ਤੋਂ ਇੱਕ ਦਿਨ ਬਾਅਦ ਨਿੱਕਲੀ 1.5 ਕਰੋੜ ਦੀ ਲਾਟਰੀ

ਪਤਨੀ ਨੇ ਲਾਟਰੀ ਖਰੀਦਣ ’ਤੇ ਜਤਾਇਆ ਸੀ ਇਤਰਾਜ਼

featured-img

ਮਾਨਸਾ ਜ਼ਿਲ੍ਹੇ ਦੇ ਬਰੇਟਾ ਕਸਬੇ ਦੇ 24 ਸਾਲਾ ਤਰਖਾਣ ਯੁਧਵੀਰ ਸਿੰਘ ਦੇ ਘਰ ਧੀ ਦੇ ਜਨਮ ਨੇ ਪੂਰੇ ਪਰਿਵਾਰ ਦੀ ਕਿਸਮਤ ਬਦਲ ਦਿੱਤੀ ਹੈ। ਧੀ ‘ਬਰਕਤ’ ਦੇ ਜਨਮ ਤੋਂ ਠੀਕ ਇੱਕ ਦਿਨ ਬਾਅਦ ਯੁਧਵੀਰ ਨੇ ‘ਪੰਜਾਬ ਸਟੇਟ ਡੀਅਰ 200 ਮੰਥਲੀ ਲਾਟਰੀ’ ਵਿੱਚ 1.5 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ।

ਆਰਥਿਕ ਤੰਗੀ ਨਾਲ ਜੂਝ ਰਹੇ ਅਤੇ ਮਕਾਨ ਦੇ ਕਰਜ਼ੇ ਦੀਆਂ ਕਿਸ਼ਤਾਂ ਭਰ ਰਹੇ ਪਰਿਵਾਰ ਲਈ ਇਹ ਖ਼ੁਸ਼ਖ਼ਬਰੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਪਹਿਲੀ ਵਾਰ ਲਾਟਰੀ ਦੀ ਟਿਕਟ ਖ਼ਰੀਦ ਕੇ ਇਹ ਇਨਾਮ ਜਿੱਤਣ ਵਾਲੇ ਯੁਧਵੀਰ ਦਾ ਕਹਿਣਾ ਹੈ ਕਿ ਉਸ ਦੀ ਨਵਜੰਮੀ ਧੀ ਆਪਣੇ ਨਾਲ ਚੰਗੀ ਕਿਸਮਤ ਲੈ ਕੇ ਆਈ ਹੈ।

ਜ਼ਿਕਰਯੋਗ ਹੈ ਕਿ 6 ਨਵੰਬਰ ਨੂੰ ਪਿਤਾ ਬਣਨ ਤੋਂ ਇੱਕ ਦਿਨ ਬਾਅਦ, ਯੁਧਵੀਰ ਨੂੰ ਪਤਾ ਲੱਗਾ ਕਿ ਉਸ ਨੇ ਲਾਟਰੀ ਵਿੱਚ ਪਹਿਲਾ ਇਨਾਮ ਜਿੱਤ ਲਿਆ ਹੈ। ਉਸ ਨੇ ਆਪਣੀ ਧੀ ਦਾ ਨਾਂ ‘ਬਰਕਤ’ ਰੱਖਿਆ ਹੈ, ਇਹ ਕਹਿੰਦੇ ਹੋਏ ਕਿ ਉਹ ਪਰਿਵਾਰ ਲਈ ਚੰਗੀ ਕਿਸਮਤ ਲੈ ਕੇ ਆਈ ਹੈ।

ਯੁਧਵੀਰ ਨੇ 4 ਨਵੰਬਰ ਨੂੰ ਲਾਟਰੀ ਦੀ ਟਿਕਟ ਉਦੋਂ ਖ਼ਰੀਦੀ ਸੀ ਜਦੋਂ ਉਹ ਮਾਨਸਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਪਣੀ ਗਰਭਵਤੀ ਪਤਨੀ ਹਰਮਨ ਨੂੰ ਡਾਕਟਰੀ ਜਾਂਚ ਲਈ ਲੈ ਕੇ ਗਿਆ ਸੀ।

ਉਸ ਨੇ ਦੱਸਿਆ ਕਿ ਆਪਣਾ ਸਿਮ ਕਾਰਡ ਪੋਰਟ ਕਰਵਾਉਂਦੇ ਸਮੇਂ ਉਹ ਇਤਫ਼ਾਕ ਨਾਲ ਇੱਕ ਲਾਟਰੀ ਦੇ ਸਟਾਲ ‘ਤੇ ਰੁਕਿਆ ਅਤੇ ਪਹਿਲੀ ਵਾਰ ਰਾਜ ਦੀ ਲਾਟਰੀ ਵਿੱਚ ਆਪਣੀ ਕਿਸਮਤ ਅਜ਼ਮਾਉਣ ਦਾ ਫ਼ੈਸਲਾ ਕੀਤਾ।

ਨਤੀਜਾ 7 ਨਵੰਬਰ ਨੂੰ ਐਲਾਨਿਆ ਗਿਆ, ਉਸ ਦੀ ਧੀ ਦੇ ਜਨਮ ਤੋਂ ਇੱਕ ਦਿਨ ਬਾਅਦ।

ਬੁਢਲਾਡਾ ਤੋਂ ਟਿਕਟ ਖ਼ਰੀਦਣ ਵਾਲੇ ਦਿਨ ਨੂੰ ਯਾਦ ਕਰਦਿਆਂ ਯੁਧਵੀਰ ਨੇ ਕਿਹਾ ਕਿ ਉਸ ਦੀ ਪਤਨੀ ਨੇ ਸ਼ੁਰੂ ਵਿੱਚ ਇਤਰਾਜ਼ ਕੀਤਾ ਸੀ ਕਿਉਂਕਿ ਉਨ੍ਹਾਂ ਨੂੰ ਡਾਕਟਰੀ ਟੈਸਟਾਂ ਲਈ ਪੈਸਿਆਂ ਦੀ ਲੋੜ ਸੀ। “ਉਸ ਨੇ ਕਿਹਾ ਸੀ ਕਿ ਸਾਨੂੰ ਟੈਸਟਾਂ ਲਈ ਪੈਸੇ ਬਚਾਉਣੇ ਚਾਹੀਦੇ ਹਨ। ਨਿੱਜੀ ਹਸਪਤਾਲ ਬਿੱਲ ਵਿੱਚ 5,000 ਰੁਪਏ ਘਟਾਉਣ ਲਈ ਵੀ ਸਹਿਮਤ ਨਹੀਂ ਹੋਇਆ ਸੀ। ਪਰ ਦੇਖੋ ਹੁਣ ਹਾਲਾਤ ਕਿਵੇਂ ਬਦਲ ਗਏ ਹਨ।

2024 ਵਿੱਚ ਵਿਆਹ ਕਰਵਾਉਣ ਵਾਲੇ ਯੁਧਵੀਰ ਨੇ ਦੱਸਿਆ ਕਿ ਉਸ ਦੇ ਪਿਤਾ, ਜੋ ਕਿ ਇੱਕ ਦਿਹਾੜੀਦਾਰ ਮਜ਼ਦੂਰ ਹਨ, ਕਦੇ-ਕਦਾਈਂ ਲਾਟਰੀ ਦੀਆਂ ਟਿਕਟਾਂ ਖ਼ਰੀਦਦੇ ਸਨ, ਪਰ ਇਹ ਉਸ ਦੀ ਪਹਿਲੀ ਕੋਸ਼ਿਸ਼ ਸੀ। ਉਸ ਦੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਨਵਜੰਮੀ ਧੀ ਬਰੇਟਾ ਵਿੱਚ ਰਹਿੰਦੇ ਹਨ।

ਪਰਿਵਾਰ ਆਰਥਿਕ ਤੌਰ ‘ਤੇ ਸੰਘਰਸ਼ ਕਰ ਰਿਹਾ ਸੀ ਅਤੇ ਉਨ੍ਹਾਂ ਨੇ ਆਪਣੇ ਦੋ ਕਮਰਿਆਂ ਦਾ ਮਕਾਨ ਬਣਾਉਣ ਲਈ ਕਰਜ਼ਾ ਲਿਆ ਸੀ। ਉਹ ਅਜੇ ਵੀ ਮਹੀਨਾਵਾਰ ਕਿਸ਼ਤਾਂ ਭਰ ਰਹੇ ਹਨ।

ਯੁਧਵੀਰ ਨੇ ਕਿਹਾ, “ਮੇਰੀ ਧੀ ਨੇ ਮੇਰੀ ਕਿਸਮਤ ਬਦਲ ਦਿੱਤੀ ਹੈ। ਉਹ ਆਪਣੀ ਕਿਸਮਤ ਆਪਣੇ ਨਾਲ ਲੈ ਕੇ ਆਈ ਹੈ। ਮੈਂ ਇਹ ਪੈਸਾ ਉਸ ਦੀ ਪੜ੍ਹਾਈ ਅਤੇ ਭਵਿੱਖ ‘ਤੇ ਖ਼ਰਚ ਕਰਨਾ ਚਾਹੁੰਦਾ ਹਾਂ ਤਾਂ ਜੋ ਉਹ ਆਪਣੇ ਪੈਰਾਂ ‘ਤੇ ਖੜ੍ਹੀ ਹੋ ਸਕੇ ਅਤੇ ਚੰਗੀ ਨੌਕਰੀ ਪ੍ਰਾਪਤ ਕਰ ਸਕੇ।’’

ਬੁਢਲਾਡਾ ਦੇ ਲਾਟਰੀ ਏਜੰਟ ਦਿਨੇਸ਼ ਧੰਨਾ ਨੇ ਕਿਹਾ, “ਮੈਨੂੰ ਖ਼ੁਸ਼ੀ ਹੈ ਕਿ ਮੇਰੇ ਸਟਾਲ ‘ਤੇ ਵੇਚੀ ਗਈ ਟਿਕਟ ਨੇ ਇੱਕ ਪਰਿਵਾਰ ਦੀ ਜ਼ਿੰਦਗੀ ਬਦਲ ਦਿੱਤੀ ਹੈ, ਖ਼ਾਸਕਰ ਜਦੋਂ ਉਨ੍ਹਾਂ ਨੂੰ ਧੀ ਦੀ ਬਖ਼ਸ਼ਿਸ਼ ਹੋਈ ਹੈ।”

Leave a Comment

Advertisment

You May Like This