Code Of Ethics

Download app

Subscribe To Print Edition

Dunki Route Agent: ਈਡੀ ਵੱਲੋਂ ਟਰੈਵਲ ਏਜੰਟ ਤਰੁਣ ਖੋਸਲਾ ਗ੍ਰਿਫ਼ਤਾਰ

ਜਲੰਧਰ ਦੀ ਅਦਾਲਤ ਨੇ ਸੱਤ ਦਿਨ ਦੇ ਰਿਮਾਂਡ ’ਤੇ ਭੇਜਿਆ; ਪਿਛਲੇ ਸਾਲ 13 ਟਿਕਾਣਿਆਂ ’ਤੇ ਛਾਪੇ ਮਾਰ ਕੇ ਨਗ਼ਦੀ ਤੇ ਸੋਨਾ-ਚਾਂਦੀ ਕੀਤਾ ਸੀ ਜ਼ਬਤ

featured-img

Dunki Route Agent Arrest: ਅਮਰੀਕਾ ਤੋਂ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤੇ ਜਾਣ ਮਗਰੋਂ ਸਾਹਮਣੇ ਆਏ ਡੰਕੀ ਰੂਟ ਨੈੱਟਵਰਕ ਦੀ ਜਾਂਚ ਤਹਿਤ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਟਰੈਵਲ ਏਜੰਟ ਤਰੁਣ ਖੋਸਲਾ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਤੋਂ ਬਾਅਦ ਉਸ ਨੂੰ ਜਲੰਧਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਪੁੱਛਗਿੱਛ ਲਈ ਸੱਤ ਦਿਨ ਦਾ ਰਿਮਾਂਡ ਦੇ ਦਿੱਤਾ। ਈਡੀ ਨੇ ਅਦਾਲਤ ਤੋਂ 10 ਦਿਨ ਦਾ ਰਿਮਾਂਡ ਮੰਗਿਆ ਸੀ।

ਇਸ ਮਾਮਲੇ ਵਿੱਚ ਈਡੀ ਨੇ 18 ਦਸੰਬਰ 2025 ਨੂੰ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ 13 ਥਾਵਾਂ ’ਤੇ ਛਾਪੇ ਮਾਰੇ ਸਨ। ਜਾਂਚ ਏਜੰਸੀ ਅਨੁਸਾਰ ਦਿੱਲੀ ਵਿੱਚ ਇੱਕ ਟਰੈਵਲ ਏਜੰਟ ਦੇ ਟਿਕਾਣੇ ਤੋਂ 4.68 ਕਰੋੜ ਰੁਪਏ ਨਕਦ, ਲਗਪਗ 5.9 ਕਿਲੋ ਸੋਨੇ ਦੀਆਂ ਇੱਟਾਂ ਅਤੇ 313 ਕਿਲੋ ਚਾਂਦੀ ਜ਼ਬਤ ਕੀਤੀ ਗਈ ਸੀ। ਇਨ੍ਹਾਂ ਦੀ ਕੁੱਲ ਕੀਮਤ 19 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਸੀ। ਇਸ ਤੋਂ ਇਲਾਵਾ ਮੋਬਾਈਲ ਫ਼ੋਨ, ਡਿਜੀਟਲ ਉਪਕਰਨ, ਦਸਤਾਵੇਜ਼ ਅਤੇ 50 ਤੋਂ ਵੱਧ ਪਾਸਪੋਰਟ ਵੀ ਮਿਲੇ ਸਨ।

330 ਭਾਰਤੀਆਂ ਨੂੰ ਡਿਪੋਰਟ ਕਰਨ ਮਗਰੋਂ ਜਾਂਚ

ਅਮਰੀਕਾ ਨੇ ਫਰਵਰੀ 2025 ਵਿੱਚ ਫ਼ੌਜੀ ਮਾਲਵਾਹਕ ਜਹਾਜ਼ ਰਾਹੀਂ 330 ਭਾਰਤੀਆਂ ਨੂੰ ਵਾਪਸ ਭੇਜਿਆ ਸੀ। ਇਨ੍ਹਾਂ ਵਿੱਚ ਪੰਜਾਬ ਅਤੇ ਹਰਿਆਣਾ ਦੇ ਲੋਕ ਵੀ ਸ਼ਾਮਲ ਸਨ। ਇਸ ਮਗਰੋਂ ਦਰਜ ਐੱਫਆਈਆਰਾਂ ਦੇ ਆਧਾਰ ’ਤੇ ਈਡੀ ਨੇ ਕਥਿਤ ਗੈਰ-ਕਾਨੂੰਨੀ ਪਰਵਾਸ ਅਤੇ ਇਸ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

ਜਾਂਚ ਏਜੰਸੀ ਅਨੁਸਾਰ ਇਸ ਨੈੱਟਵਰਕ ਵਿੱਚ ਟਰੈਵਲ ਏਜੰਟਾਂ, ਵਿਚੋਲਿਆਂ, ਵਿਦੇਸ਼ਾਂ ਵਿੱਚ ਬੈਠੇ ਸਹਿਯੋਗੀਆਂ ਅਤੇ ਹਵਾਲਾ ਕਾਰੋਬਾਰ ਨਾਲ ਜੁੜੇ ਲੋਕਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ ਹੈ ਕਿ ਲੋਕਾਂ ਨੂੰ ਅਮਰੀਕਾ ਭੇਜਣ ਦੇ ਨਾਂ ’ਤੇ ਵੱਡੀਆਂ ਰਕਮਾਂ ਵਸੂਲੀਆਂ ਜਾਂਦੀਆਂ ਸਨ ਅਤੇ ਉਨ੍ਹਾਂ ਨੂੰ ਮੈਕਸਿਕੋ ਸਮੇਤ ਵੱਖ-ਵੱਖ ਦੇਸ਼ਾਂ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਕਰਵਾਇਆ ਜਾਂਦਾ ਸੀ। ਤਰੁਣ ਖੋਸਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਈਡੀ ਇਸ ਨੈੱਟਵਰਕ ਨਾਲ ਜੁੜੇ ਵਿੱਤੀ ਲੈਣ-ਦੇਣ ਅਤੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।

 

Leave a Comment

Advertisment