Code Of Ethics

Download app

Subscribe To Print Edition

India September Rainfall: ਭਾਰਤ ਵਿਚ ਸਤੰਬਰ ਮਹੀਨੇ ਆਮ ਨਾਲੋਂ ਘੱਟ ਪਵੇਗਾ ਮੀਂਹ

ਮੌਸਮ ਵਿਭਾਗ ਨੇ ਕੀਤੀ ਪੇਸ਼ੀਨਗੋਈ

featured-img

India September Rainfall: ਭਾਰਤੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਸਤੰਬਰ ਮਹੀਨੇ ਦੌਰਾਨ ਪੂਰੇ ਭਾਰਤ ਵਿੱਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਵਾਰ ਬਾਰਸ਼ ਲੰਬੇ ਸਮੇਂ ਦੀ ਔਸਤ (LPA) ਦੇ 91 ਫੀਸਦੀ ਤੋਂ ਵੀ ਘੱਟ ਰਹਿਣ ਦੀ ਉਮੀਦ ਹੈ।

ਐੱਲ.ਪੀ.ਏ. ਤੋਂ ਭਾਵ ਕਿਸੇ ਖਾਸ ਖੇਤਰ ਵਿੱਚ ਲੰਬੇ ਸਮੇਂ (ਆਮ ਤੌਰ ‘ਤੇ 30 ਤੋਂ 50 ਸਾਲ) ਦੌਰਾਨ ਦਰਜ ਕੀਤਾ ਗਿਆ ਔਸਤ ਮੀਂਹ ਹੁੰਦਾ ਹੈ। ਸਤੰਬਰ ਮਹੀਨੇ ਲਈ ਇਹ ਲੰਬੇ ਸਮੇਂ ਦੀ ਔਸਤ ਸਾਲ 1971 ਤੋਂ 2020 ਦੇ ਅੰਕੜਿਆਂ ਦੇ ਆਧਾਰ ਉੱਤੇ ਲਗਪਗ 167.9 ਮਿਲੀਮੀਟਰ ਹੈ।

ਮੌਸਮ ਵਿਭਾਗ (IMD) ਨੇ ਇਹ ਵੀ ਦੱਸਿਆ ਹੈ ਕਿ ਸਤੰਬਰ ਵਿੱਚ ਮਾਸਿਕ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ।

Leave a Comment

Advertisment

You May Like This