Code Of Ethics

Download app

Subscribe To Print Edition

ਵੱਖ-ਵੱਖ ਪਿੰਡਾਂ ਆਪ ਉਮੀਦਵਾਰ ਗੁਰਦੀਪ ਰੰਧਾਵਾ ਦੀ ਚੋਣ ਮੁਹਿੰਮ ਨੂੰ ਮਿਲ ਰਹੀ ਹੈ ਮਜ਼ਬੂਤੀ



ਗੁਰਦਾਸਪੁਰ 5-11-2024 ( ਪੰਜਾਬੀ ਅੱਖਰ ) ਵੱਖ-ਵੱਖ ਪਿੰਡਾਂ ਆਪ ਉਮੀਦਵਾਰ ਗੁਰਦੀਪ ਰੰਧਾਵਾ ਦੀ ਚੋਣ ਮੁਹਿੰਮ ਨੂੰ ਮਿਲ ਰਹੀ ਹੈ ਮਜ਼ਬੂਤੀ,ਲੋਕਾ ਰਵਾਇਤੀ ਪਾਰਟੀਆਂ ਨੂੰ ਛੱਡਕੇ ਆਪ ਚ ਹੋ ਰਹੇ ਹਨ ਸ਼ਾਮਿਲ ਡੇਰਾ ਬਾਬਾ ਨਾਨਕ ਚ ਜ਼ਿਮਨੀ ਚੋਣ ਦੇ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਚੋਣ ਪ੍ਰਚਾਰ ਮੁਹਿੰਮ ਨੂੰ ਤੇਜ਼ ਕਰਦਿਆਂ ਵਿਰੋਧੀਆਂ ‘ ਤੇ ਹਾਵੀ ਹੁੰਦੇ ਜਾ ਰਹੇ ਤੇ ਆਮ ਆਦਮੀ ਪਾਰਟੀ ਦਿਨ ਪ੍ਰਤੀ ਦਿਨ ਮਜ਼ਬੂਤ ਹੋ ਰਹੀ ਹੈ।ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ,ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ,ਕੈਬਨਿਟ ਹਰਭਜਨ ਸਿੰਘ ਈ ਟੀ ਓ,ਅਮਨਸ਼ੇਰ ਸਿੰਘ ਸੈਰੀ ਕਲਸੀ ਵਿਧਾਇਕ ਬਟਾਲਾ,ਵਿਧਾਇਕ ਜਸਬੀਰ ਸਿੰਘ ਅਤੇ ਰੰਧਾਵਾ ਪਰਿਵਾਰ ਆਦਿ ਦਿੱਗਜ ਨੇਤਾ ਆਪ ਉਮੀਦਵਾਰ ਗੁਰਦੀਪ ਰੰਧਾਵਾ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਦਿਨ ਰਾਤ ਇੱਕ ਕਰ ਕੇ ਮਜ਼ਬੂਤੀ ਦੇ ਰਹੇ ਹਨ।ਇਸ ਨੂੰ ਲੈਕੇ ਅੱਜ ਹਲਕਾ ਡੇਰਾ ਨਾਨਕ ਦੇ ਪਿੰਡ ਰੁਡਿਆਣਾ ਤੋਂ  ਸਰਪੰਚ ਨਵਜੋਤ ਸਿੰਘ ਦੇ ਗ੍ਰਹਿ ਵਿਖੇ ਜ਼ਿਮਨੀ ਚੋਣਾਂ ਸੰਬੰਧੀ ਅਮਨਸ਼ੇਰ ਸਿੰਘ ਸੈਰੀ ਵੱਲੋਂ ਆਮ ਲੋਕਾਂ ਦੀ ਮੀਟਿੰਗ ਕੀਤੀ ਗਈ ਅਤੇ ਵਿਚਾਰ ਵਟਾਂਦਰਾ ਕੀਤਾ ਅਤੇ ਪਿੰਡ ਵਾਸੀਆਂ ਦੀਆਂ ਸਮੱਸਿਆਂਵਾਂ ਸੁਣੀਆ ਅਤੇ ਆਮ ਲੋਕਾਂ ਆਮ ਆਦਮੀ ਪਾਰਟੀ ਦੇ ਹੱਕ ਚ ਵੋਟਾਂ ਪਾਉਣ ਲਈ ਲਾਮਬੰਦ ਕੀਤਾ ਗਿਆ।ਇਸ ਮੌਕੇ ਇੱਕਤਰ ਹੋਏ ਆਮ ਲੋਕਾਂ ਨੇ ਹਲਕਾ ਵਿਧਾਇਕ ਸੈਰੀ ਕਲਸੀ ਤੇ ਗੁਰਦੀਪ ਸਿੰਘ ਰੰਧਾਵਾ ਨੂੰ ਵਿਸ਼ਵਾਸ ਦਵਾਇਆ ਕਿ ਉਹ ਮੋਢੇ ਨਾਲ ਮੋਢਾ ਜੋੜ ਕੇ ਆਪ ਦਾ ਸਾਥ ਦੇਣਗੇ ਤੇ ਜ਼ਿਮਨੀ ਚੋਂਣ ਡੇਰਾ ਬਾਬਾ ਨਾਨਕ ਦੀ ਚੋਣ ਜਿੱਤਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਉਣਗੇ।

Leave a Comment

Advertisment

You May Like This