Code Of Ethics

Download app

Subscribe To Print Edition

ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ ਕੋਲ ਕੰਚਨਜੰਘਾ ਐਕਸਪ੍ਰੈੱਸ ਮਾਲ ਗੱਡੀ ਨਾਲ ਟਕਰਾਈ, 15 ਮੌਤਾਂ ਤੇ 60 ਜ਼ਖ਼ਮੀ

ਕੋਲਕਾਤਾ, 17 ਜੂਨ

ਪੱਛਮੀ ਬੰਗਾਲ ਦੇ ਸਿਆਲਦਾਹ ਜਾ ਰਹੀ ਕੰਚਨਜੰਘਾ ਐਕਸਪ੍ਰੈਸ ਅੱਜ ਸਵੇਰੇ ਨਿਊ ਜਲਪਾਈਗੁੜੀ ਨੇੜੇ ਮਾਲ ਗੱਡੀ ਨਾਲ ਟਕਰਾਅ ਗਈ। ਇਸ ਕਾਰਨ 15 ਵਿਅਕਤੀਆਂ ਦੀ ਮੌਤ ਹੋ ਗਈ ਤੇ 60 ਜ਼ਖ਼ਮੀ ਹੋ ਗਏ। ਉੱਤਰੀ ਸਰਹੱਦੀ ਰੇਲਵੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਵੇਰੇ 9 ਵਜੇ ਦੇ ਕਰੀਬ ਹੋਇਆ। ਅਗਰਤਲਾ ਤੋਂ ਆ ਰਹੀ 13174 ਕੰਚਨਜੰਗਾ ਐਕਸਪ੍ਰੈਸ ਨਿਊ ਜਲਪਾਈਗੁੜੀ ਸਟੇਸ਼ਨ ਦੇ ਕੋਲ ਰੰਗਪਾਨੀ ਨੇੜੇ ਮਾਲ ਗੱਡੀ ਨਾਲ ਟਕਰਾਅ ਗਈ।

Leave a Comment

Advertisment

You May Like This