Code Of Ethics

Download app

Subscribe To Print Edition

ਸੁਜਾਨਪੁਰ ਹਲਕੇ ‘ਚ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਤੱਕ ਯਾਦ ਕੀਤਾ ਜਾਂਦਾ- ਨੰਬਰਦਾਰ ਕਲੌਤਾ


ਸੁਜਾਨਪੁਰ/ ਪਠਾਨਕੋਟ, 11 ਮਈ


ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ‘ਚ ਚੋਣ ਪ੍ਰਚਾਰ ਵਾਸਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਹਲਕਾ ਸੁਜਾਨਪੁਰ ਵਿਖੇ ਤਾਲਮੇਲ ਲਈ ਵਿਸ਼ੇਸ਼ ਜ਼ਿੰਮੇਵਾਰੀ ਤਹਿਤ ਭੇਜੇ ਗਏ ਅਕਾਲੀ ਆਗੂ ਨੰਬਰਦਾਰ ਸੰਦੀਪ ਸਿੰਘ ਕਲੌਤਾ ਨੇ ਦਾਅਵਾ ਕੀਤਾ ਹੈ ਕਿ ਡਾ. ਚੀਮਾ ਦੇ ਹੱਕ ‘ਚ ਲੋਕਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਤਾਂ ਉਦੋਂ ਉਨ੍ਹਾਂ ਸੁਜਾਨਪੁਰ ਹਲਕੇ ਦੇ ਪਿੰਡਾਂ ਦੀ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਸਿੰਜਾਈ ਦੇ ਪ੍ਰਬੰਧ ਕੀਤੇ ਸਨ। ਉਨ੍ਹਾਂ ਕਿਹਾ ਕਿ ਇਹ ਇਲਾਕਾ ਅੱਜ ਤੱਕ ਸ. ਬਾਦਲ ਨੂੰ ਚੇਤੇ ਕਰਦਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪੱਕਾ ਸਮਰਥਕ ਹੈ।
ਨੰਬਰਦਾਰ ਕਲੌਤਾ ਨੇ ਸੁਜਾਨਪੁਰ ਦੇ ਹਲਕਾ ਇੰਚਾਰਜ ਰਾਜ ਕੁਮਾਰ ਗੁਪਤਾ ਦੀ ਅਗਵਾਈ ਵਿਚ ਪਿੰਡ ਧਾਰ ਕਲਾਂ, ਕੁਈ, ਧਨੋਟ, ਥਲਾਝਾੜੀ, ਦਨੇਰਾ, ਪੰਘੂੜੀ, ਟੀਕਾਗਾਲ ਦਕੋਆ, ਬੰਗਲਾ ਅਤੇ ਸਾਲਟੀ ਵਿਚ ਚੋਣ ਪ੍ਰਚਾਰ ਤੋਂ ਬਾਅਦ ਦਾਅਵਾ ਕੀਤਾ ਕਿ ਡਾ. ਚੀਮਾ ਇਸ ਹਲਕੇ ਤੋਂ ਵੱਡੇ ਬਹੁਮਤ ਦੇ ਨਾਲ ਜਿੱਤਣਗੇ। ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਲੋਕ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਹਲਕੇ ਵਿਚ ਪਾਣੀ ਦੀ ਕਿੱਲਤ ਨੂੰ ਦੂਰ ਕਰ ਲਈ ਕੀਤੇ ਕੰਮਾਂ ਲਈ ਅੱਜ ਤੱਕ ਚੇਤੇ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਅਤੇ ਲੋਕ ਭਲਾਈ ਦੇ ਕਾਰਜ ਹਮੇਸ਼ਾ ਅਕਾਲੀ ਸਰਕਾਰਾਂ ਦੌਰਾਨ ਹੋਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸੁਨੀਲ, ਬਲਬੀਰ ਸਿੰਘ, ਪ੍ਰਿਥੀ ਸਿੰਘ, ਰੂਪ ਸਿੰਘ ਧਨੋਟ, ਮਹਿੰਦਰ ਕੌਰ, ਮਨਜੀਤ ਸਿੰਘ, ਵਿਜੇ ਕੁਮਾਰ, ਭੀਮ ਸੈਣ, ਬਾਲੀ ਰਾਮ, ਦੀਵਾਨ ਚੰਦ, ਦਵਿੰਦਰ ਸਿੰਘ, ਧਰਮਿੰਦਰ ਸਿੰਘ, ਹਰਜੀਤ ਕੌਰ ਰਾਜੂ ਅਤੇ ਸੁਦਰਸ਼ਨ ਕੌਰ ਸਾਲਟੀ ਆਦਿ ਵੀ ਹਾਜ਼ਰ ਸਨ। Punjabi Akhar

1 thought on “ਸੁਜਾਨਪੁਰ ਹਲਕੇ ‘ਚ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਤੱਕ ਯਾਦ ਕੀਤਾ ਜਾਂਦਾ- ਨੰਬਰਦਾਰ ਕਲੌਤਾ”

Comments are closed.

Advertisment