Code Of Ethics

Download app

Subscribe To Print Edition

ਆਪ ਪਾਰਟੀ ਨੇ ਇਨਕਲਾਬ ਦੇ ਝੂਠੇ ਨਾਅਰੇ ਲਗਾਕੇ ਸ਼ਹੀਦਾਂ ਦਾ ਅਪਮਾਨ ਕੀਤਾ : ਪ੍ਰੋ. ਚੰਦੂਮਾਜਰਾ



ਨਵਾਂਸ਼ਹਿਰ 11 ਮਈ



( ਪੱਤਰਕਾਰ :- ਜਤਿੰਦਰਪਾਲ ਸਿੰਘ ਕਲੇਰ ) ਸ਼ਰੋਮਣੀ ਅਕਾਲੀ ਦਲ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਪਿੰਡ ਕਿਸ਼ਨਪੁਰਾ, ਅਸਮਾਨਪੁਰ, ਰਾਹੋਂ, ਨੋਰਾ ਆਦਿ ਦਰਜਨਾਂ ਪਿੰਡਾਂ ਦੀਆਂ ਰੱਖੀਆਂ ਚੋਣਾਂ ਮੀਟਿੰਗਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਨਵਾਂ ਸ਼ਹਿਰ ਵਿਖੇ ਆਪਣੀ ਚੋਣ ਦਫਤਰ ਦਾ ਉਦਘਾਟਨ ਕੀਤਾ ਤੇ ਜ਼ੋਰ ਲਾ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਆਮ ਆਦਮੀ ਪਾਰਟੀ ਪੰਜਾਬੀਆਂ ਨੂੰ ਧੋਖਾ ਦੇ ਕੇ ਬਣੀ ਹੋਈ ਪਾਰਟੀ ਹੈ ਅਰਵਿੰਦ ਕੇਜਰੀਵਾਲ ਤੇ ਕਿਹਾ ਕਿ ਉਸ ਨੂੰ ਸਿਰਫ ਕੁਝ ਦਿਨਾਂ ਦੀ ਮੋਹਲਤ ਮਿਲੀ ਹੈ ਕਿ ਉਹ ਆਪਣੇ ਆਪ ਨੂੰ ਦੁੱਧ ਧੋਤਾ ਸਾਬਤ ਨਾ ਕਰੇ ਸ਼ਰਾਬ ਦੇ ਕੇਸ ਵਿੱਚੋਂ ਉਸ ਨੂੰ ਜਮਾਨਤ ਕੁਝ ਦਿਨਾਂ ਲਈ ਮਿਲੀ

ਪੂਰੇ ਦੇਸ਼ ਵਿੱਚ ਇਸ ਵੇਲੇ ਖੇਤਰੀ ਪਾਰਟੀਆਂ ਅੱਗੇ ਚੱਲ ਰਹੀਆਂ ਹਨ ਜਿਸ ਵਿੱਚ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿੱਤ ਕੇ ਅਹਿਮ ਰੋਲ ਅਦਾ ਕਰਨਗੇ

ਇਸ ਮੌਕੇ ਪ੍ਰੋ . ਚੰਦੂਮਾਜਰਾ ਨੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ਦੀ ਲਾਲਸਾ ਪੂਰੀ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਸੈਂਕੜੇ ਝੂਠ ਬੋਲੇ ਗਏ। ਉਨ੍ਹਾਂ ਆਖਿਆ ਕਿ ਸ਼ਹੀਦ ਭਗਤ ਸਿੰਘ ਦਾ ਨਾਂ ਲੈਕੇ ਇਨਕਲਾਬ ਦੇ ਝੂਠੇ ਨਾਅਰੇ ਲਗਾ ਕਿ ਮੁੱਖ ਮੰਤਰੀ ਮਾਨ ਨੇ ਸ਼ਹੀਦਾਂ ਦਾ ਅਪਮਾਨ ਕੀਤਾ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਹੈ, ਇਸ ਧਰਤੀ ਉੱਪਰ ਝੂਠ ਬੋਲ-ਬੋਲ ਕੇ ਆਪ ਸਰਕਾਰ ਦੀ ਸੱਤਾ ਜਿਆਦਾ ਸਮਾਂ ਟਿੱਕ ਨਹੀਂ ਸਕੇਗੀ। ਉਨ੍ਹਾਂ ਆਖਿਆ ਕਿ ਦੁਆਬਾ ਵਾਸੀ ਸ਼ਹੀਦਾ ਦੇ ਹੋਏ ਅਪਮਾਨ ਦਾ ਬਦਲਾ ਜਰੂਰ ਲੈਣਗੇ। ਅਕਾਲੀ ਉਮੀਦਵਾਰ ਨੇ ਆਖਿਆ ਕਿ ਮੁੱਖ ਮੰਤਰੀ ਮਾਨ ਨੂੰ ਸੂਬੇ ਦੇ ਲੋਕਾਂ ਨਾਲ ਬੋਲੇ ਝੂਠ ਦਾ ਖ਼ਮਿਆਜਾ ਰੱਖੇ ਰੋਡ ਸ਼ੋਆਂ ਦੌਰਾਨ ਭੁਗਤਣਾ ਪੈ ਰਿਹਾ ਹੈ, ਜਿੱਥੇ ਸੂਬੇ ਦੇ ਨੌਜਵਾਨਾਂ ਤੇ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆ ਦਿਖਾਈਆਂ ਜਾ ਰਹੀਆਂ ਹਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਆਪ ਪਾਰਟੀ ਦੇ ਉਮੀਦਵਾਰਾਂ ਨੂੰ ਲੋਕ ਪਿੰਡਾਂ ਅਤੇ ਸ਼ਹਿਰਾਂ ਵਿੱਚ ਰੋਕ-ਰੋਕ ਕੇ ਸਵਾਲ ਕਰ ਰਹੇ ਹਨ | Punjabi Akhar

Advertisment