Code Of Ethics

Download app

Subscribe To Print Edition

ਕਿਸਾਨਾਂ ਨੇ ਗੁਰਮੀਤ ਖੁੱਡੀਆਂ ਨੂੰ ਕੀਤੇ ਤਿੱਖੇ ਸਵਾਲ

ਮਾਨਸਾ 23 ਅਪ੍ਰੈਲ

ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਅੱਜ ਇੱਥੇ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੀ ਜ਼ਿਲ੍ਹਾ ਕਮੇਟੀ ਵੱਲੋਂ ਰਾਜਸੀ ਸਮਾਗਮ ਵਿੱਚ ਸ਼ਾਮਲ ਹੋਣ ਦੌਰਾਨ ਸਵਾਲ ਪੁੱਛੇ ਗਏ। ਇਹ ਸਵਾਲ ਪੁਲੀਸ ਦੇ ਵੱਡੇ ਅਧਿਕਾਰੀਆਂ ਦੀ ਤਾਇਨਾਤੀ ਦੌਰਾਨ ਅਤੇ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਦੀ ਮੌਜੂਦਗੀ ਵਿੱਚ ਕਿਸਾਨ ਆਗੂ ਮੱਖਣ ਸਿੰਘ ਭੈਣੀਬਾਘਾ ਵੱਲੋਂ ਪੁੱਛੇ ਗਏ। ਮੰਤਰੀ ਸ੍ਰੀ ਖੁੱਡੀਆਂ ਵੱਲੋਂ ਸਵਾਲਾਂ ਦੇ ਜਵਾਬ ਦੇਣ ਮਗਰੋਂ ਰਾਜਸੀ ਸਮਾਗਮ ਆਮ ਵਾਂਗ ਆਰੰਭ ਹੋਇਆ।ਜਥੇਬੰਦੀ ਦੇ ਸੂਬਾਈ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੇ ਪਿੰਡ ਕੁਲਰੀਆਂ ਦਾ ਜ਼ਮੀਨੀ ਮਸਲਾ ਪਿਛਲੇ ਸਾਲ ਤੋਂ ਲਟਕ ਰਿਹਾ ਹੈ। ਜਥੇਬੰਦੀ ਨੇ ਸਵਾਲ ਕਰਦਿਆਂ ਕਿਹਾ ਕਿ ਪਿੰਡ ਕੁਲਰੀਆਂ ਵਿੱਚ ਜ਼ਮੀਨ ਦੀ ਲੜਾਈ ਲੜਨ ਵਾਲੀ ਧਿਰ ਉਪਰ ਜੀਪ ਚੜ੍ਹਾ ਕੇ ਜ਼ਖ਼ਮੀ ਕਰਨ ਵਾਲੇ ਕਸੂਰਵਾਰਾਂ ਖਿਲਾਫ਼ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ, ਸਗੋਂ ਪੁਲੀਸ ਤੋਂ ਇਨਸਾਫ਼ ਲੈਣ ਲਈ ਤਿੰਨ ਮਹੀਨਿਆਂ ਤੋਂ ਲਗਾਤਾਰ ਲੜਾਈ ਲੜੀ ਜਾ ਰਹੀ ਹੈ। ਜਥੇਬੰਦੀ ਨੇ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਾਇਲੋ ਪਲਾਂਟ ਨੂੰ ਕਣਕ ਖਰੀਦਣ ਦੀ ਖੁੱਲ੍ਹੀ ਛੁੱਟੀ ਦਿੱਤੀ ਗਈ ਹੈ, ਜੋ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਰਾਹ ਪੱਧਰਾ ਕਰਦੀ ਹੈ। ਉਨ੍ਹਾਂ ਵਜ਼ੀਰ ਤੋਂ ਮਾਨਸਾ ਦੇ ਵਿਧਾਇਕ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਘੇਰਨ ਲਈ ਮੁੱਖ ਮੰਤਰੀ ਲਈ ਵੀ ਸਵਾਲ ਪੁੱਛਿਆ, ਜਿਸ ਦਾ ਸ੍ਰੀ ਖੁੱਡੀਆਂ ਵੱਲੋਂ ਗੋਲ-ਮੋਲ ਜਵਾਬ ਦਿੱਤਾ ਗਿਆ।

 

Advertisment