Code Of Ethics

Download app

Subscribe To Print Edition

ਮੂਸੇਵਾਲਾ ਦੇ ਨਵਜੰਮੇ ਭਰਾ ਬਾਰੇ ਮਾਪਿਆਂ ਕੋਲੋਂ ਦਸਤਾਵੇਜ਼ ਮੰਗਣ ’ਤੇ ਪੰਜਾਬ ਸਰਕਾਰ ਨੇ ਸਿਹਤ ਸਕੱਤਰ ਤੋਂ ਜਵਾਬ ਮੰਗਿਆ

ਮਾਨਸਾ, 21 ਮਾਰਚ

ਮਰਹੂਮ ਪੰਜਾਬੀ ਗਾਇਕ ਸਿੱਧੂ ਦੇ ਨਵਜੰਮੇ ਭਰਾ ਬਾਰੇ ਉਸ ਦੇ ਮਾਪਿਆਂ ਪਾਸੋਂ ਦਸਤਾਵੇਜ਼ ਮੰਗਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੇ ਸਿਹਤ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਮੁੱਖ ਮੰਤਰੀ ਜਾਂ ਸਬੰਧਤ ਸਿਹਤ ਮੰਤਰੀ ਦੇ ਧਿਆਨ ਵਿੱਚ ਲਿਆਏ ਬਗ਼ੈਰ ਇਹ ਜਾਣਕਾਰੀ ਕਿਉਂ ਮੰਗੀ। ਜ਼ਿਕਰਯੋਗ ਹੈ ਕਿ ਮੂਸੇਵਾਲਾ ਦੀ ਮਾਂ ਨੇ 17 ਮਾਰਚ ਨੂੰ ਆਈਵੀਐੱਫ ਵਿਧੀ ਰਾਹੀਂ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਹੁਣ ਕੇਂਦਰੀ ਸਿਹਤ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖਕੇ ਇਸ ਸਬੰਧੀ ਰਿਪੋਰਟ ਮੰਗੀ ਹੈ।

 

Advertisment

You May Like This