ਗੁਰਦਾਸਪੁਰ

ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਪੁਲਿਸ ਵਿਭਾਗ ਵੱਲੋਂ ਵੱਡੇ ਪੱਧਰ ਤੇ ਫਿਰ ਬਦਲ ਕੀਤੇ ਗਏ ਸਨ। ਜਿਸ ਦੇ ਚਲਦੇ ਗੁਰਦਾਸਪੁਰ ਜਿਲੇ ਦੇ ਵੀ ਇੰਸਪੈਕਟਰ ਰੈਂਕ ਦੇ ਅਧਿਕਾਰੀ ਇੱਕ ਤੋਂ ਦੂਜੇ ਜਿਲ੍ਹੇ ਦੇ ਵਿੱਚ ਤਬਦੀਲ ਕਰ ਦਿੱਤੇ ਗਏ। ਗੁਰਦਾਸਪੁਰ ਥਾਣਾ ਸਿਟੀ ਵਿੱਚ ਅੰਮ੍ਰਿਤਸਰ ਤੋਂ ਬਦਲ ਕੇ ਆਏ ਇੰਸਪੈਕਟਰ ਹਰ ਸੰਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਦੇ ਅੰਦਰ ਮਾੜੇ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ । ਉਹਨਾਂ ਨੇ ਚੇਤਾਵਨੀ ਦਿੰਦੇ ਹੋਇਆ ਆਖਿਆ ਕਿ ਜੇਕਰ ਬੁਲਟ ਮੋਟਰਸਾਈਕਲ ਤੇ ਪਟਾਖੇ ਮਾਰਦੇ ਦਿਖਾਈ ਦਿੱਤੇ ਤਾਂ ਅਜਿਹੇ ਲੋਕਾਂ ਦੀ ਸਿਫਾਰਸ਼ ਕਰਨ ਵਾਸਤੇ ਕੋਈ ਨਾ ਆਵੇ । ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ । ਦੂਜੇ ਪਾਸੇ ਉਹਨਾਂ ਆਖਿਆ ਕਿ ਗੁਰਦਾਸਪੁਰ ਸ਼ਹਿਰ ਦੇ ਹਰ ਚੌਂਕ ਅਤੇ ਚੌਰਾਹੇ ਦੇ ਵਿੱਚ ਪੁਲਿਸ ਕਰਮਚਾਰੀ ਨਾਕਾ ਲਗਾ ਕੇ ਚੈਕਿੰਗ ਕਰਨਗੇ। ਲੋਕ ਆਪਣੇ ਵਹੀਕਲ ਦੇ ਦਸਤਾਵੇਜ ਪੂਰੇ ਰੱਖਣ। ਦੱਸਣ ਯੋਗ ਹੈ ਕਿ ਐਸਐਚਓ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਹ ਵੀ ਦੱਸਿਆ ਕਿ ਨਸ਼ੇ ਸੰਬੰਧੀ ਜੇਕਰ ਕਿਸੇ ਕੋਲ ਕੋਈ ਸੂਚਨਾ ਹੈ ਤਾਂ ਉਹ ਉਹਨਾਂ ਨਾਲ ਸਿੱਧੇ ਤੌਰ ਤੇ ਥਾਣੇ ਦੇ ਵਿੱਚ ਸੰਪਰਕ ਕਰ ਸਕਦਾ ਹੈ। ਸੂਚਨਾ ਦੇਣ ਵਾਲੇ ਦਾ ਨਾਮ ਪੱਕੇ ਤੌਰ ਤੇ ਗੁਪਤ ਰੱਖਿਆ ਜਾਵੇਗਾ।





















