ਨਵੀਂ ਦਿੱਲੀ, 15 ਜਨਵਰੀ

ਖ਼ਰਾਬ ਮੌਸਮ ਕਾਰਨ ਅੱਜ ਸਵੇਰੇ ਦਿੱਲੀ ਹਵਾਈ ਅੱਡੇ ‘ਤੇ ਪਹੁੰਚਣ ਵਾਲੀਆਂ ਪੰਜ ਉਡਾਣਾਂ ਦੇ ਰੂਟ ਬਦਲ ਦਿੱਤੇ ਗਏ। ਤੜਕੇ 1 ਵਜੇ ਤੋਂ 5 ਵਜੇ ਦੇ ਵਿਚਕਾਰ ਚਾਰ ਉਡਾਣਾਂ ਨੂੰ ਜੈਪੁਰ ਅਤੇ ਇੱਕ ਫਲਾਈਟ ਅਹਿਮਦਾਬਾਦ ਵੱਲ ਮੋੜ ਦਿੱਤੀ ਗਈ। ਐਤਵਾਰ ਨੂੰ 10 ਉਡਾਣਾਂ ਦਾ ਰਾਹ ਬਦਲਿਆ ਗਿਆ ਸੀ ਅਤੇ ਕੁਝ ਰੱਦ ਕਰ ਦਿੱਤੀਆਂ ਗਈਆਂ ਸਨ।





















