Code Of Ethics

Download app

Subscribe To Print Edition

ਸੰਸਦ ਅੰਦਰ ਰੋਸ ਪ੍ਰਗਟਾਉਂਦੇ ਨੌਜਵਾਨਾਂ ਉੱਪਰ ਦੇਸ਼ ਧ੍ਰੋਹ ਅਤੇ ਹੋਰ ਮੁਕੱਦਮੇ ਦਰਜ ਕਰਨ ਵਿਰੁੱਧ ਰੈਲੀ ਤੇ ਮੁਜ਼ਾਹਰਾ:-ਲੋਕ ਮੋਰਚਾ ਪੰਜਾਬ



24 ਦਸੰਬਰ 2023 (ਰਾਮਪੁਰਾ) ਪਿਛਲੇ ਦਿਨੀਂ ਸੰਸਦ ਅੰਦਰ ਬੇਰੁਜ਼ਗਾਰਾਂ,ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਬੁਨਿਆਦੀ ਮੰਗਾਂ ਪੂਰੀਆਂ ਕਰਨ,ਮਨੀਪੁਰ ਸਮੇਤ ਸਮੂਹ ਔਰਤਾਂ ‘ਤੇ ਜ਼ਬਰ ਬੰਦ ਕਰਨ ਅਤੇ ਮੋਦੀ ਹਕੂਮਤ ਦੀ ਤਾਨਾਸ਼ਾਹੀ ਖਿਲਾਫ ਸੰਸਦ ਅੰਦਰ ਵੜ ਕੇ ਹੱਕੀ ਆਵਾਜ਼ ਉਠਾਉਣ ਵਾਲੇ ਨੌਜਵਾਨ ਉਪਰ ਦੇਸ਼ ਧ੍ਰੋਹ ਅਤੇ ਹੋਰ ਮੁਕੱਦਮੇ ਦਰਜ ਕਰਨ ਵਿਰੁੱਧ 27 ਦਸੰਬਰ ਨੂੰ ਲੋਕ ਮੋਰਚਾ ਪੰਜਾਬ ਇਕਾਈ ਬਠਿੰਡਾ ਵੱਲੋਂ ਰਾਮਪੁਰਾ ਵਿਖੇ ਰੈਲੀ ਅਤੇ ਪ੍ਰਦਰਸ਼ਨ ਕੀਤਾ ਜਾਵੇਗਾ,ਇਸ ਪ੍ਰੋਗਰਾਮ ਵਿੱਚ ਸਮੂਹ ਇਨਸਾਫ਼ ਪਸੰਦ ਅਤੇ ਸੰਘਰਸ਼ੀਲ ਲੋਕਾਂ ਨੂੰ ਪਹੰਚਣ ਦੀ ਅਪੀਲ ਕੀਤੀ ਜਾਂਦੀ ਹੈ,ਇਸ ਪ੍ਰੋਗਰਾਮ ਦੀ ਤਿਆਰੀ ਵਿਚ ਅੱਜ ਪਿੰਡ ਰਾਮਪੁਰਾ ਅਤੇ ਚਾਓਕੇ ਵਿਖੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ,ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਸ੍ਰੀ ਜਗਮੇਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਸ੍ਰੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਸੰਸਦ ਅੰਦਰ ਰੋਸ ਪ੍ਰਗਟ ਕਰਨ ਗਏ ਇਹ ਨੌਜਵਾਨ ਦੇਸ਼ ਵਿਰੋਧੀ ਨਹੀਂ ਹਨ, ਲੋਕ ਮਨਾਂ ਵਿੱਚ ਸੁਲਘ ਰਹੇ ਮਸਲਿਆਂ ਦੀ ਆਵਾਜ਼ ਹਨ।ਹਰ ਵਿਅਕਤੀ ਨੂੰ ਆਪਣਾ ਰੋਸ ਪ੍ਰਗਟਾਉਣ ਦਾ ਬੁਨਿਆਦੀ ਜਮਹੂਰੀ ਹੱਕ ਹੈ ਤੇ ਇਹਨਾਂ ਨੌਜਵਾਨਾਂ ਦਾ ਰੋਸ ਵੀ ਹੱਕੀ ਹੈ,ਇਹਨਾਂ ਨੌਜਵਾਨਾਂ ਦਾ ਇਹ ਐਕਸ਼ਨ ਕਿਸੇ ਦਾ ਜਾਨੀ ਮਾਲੀ ਨੁਕਸਾਨ ਕਰਨ ਦਾ ਰਤੀ ਭਰ ਵੀ ਦ੍ਰਿਸ਼ ਪੇਸ਼ ਨਹੀਂ ਕਰਦਾ, ਸਗੋਂ ਕੁਝ ਸੰਸਦ ਮੈਂਬਰਾਂ ਅਤੇ ਸੁਰੱਖਿਆ ਬਲਾਂ ਵੱਲੋਂ ਬੁਰੀ ਤਰ੍ਹਾਂ ਕੁੱਟੇ ਜਾਣ ਦੌਰਾਨ ਵੀ ਉਹ ਉਕਤ ਲੋਕ ਮੁੱਦਿਆਂ ਦੀ ਗੱਲ ਕਰਦੇ ਰਹੇ ਹਨ,ਮੋਦੀ ਸਰਕਾਰ ਇਸ ਨੂੰ ਸੁਰੱਖਿਆ ਤੋੜੇ ਜਾਣ ਦਾ ਮਾਮਲਾ ਬਣਾ ਕੇ ਸਿਆਸਤ ਖੇਡ ਰਹੀ ਹੈ,ਦੂਜੀਆਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਵੀ ਇਸ ਨੂੰ ਸੁਰੱਖਿਆ ‘ਚ ਸੰਨ੍ਹ ਦਾ ਮਾਮਲਾ ਬਣਾ ਕੇ ਸਰਕਾਰ ਨੂੰ ਘੇਰ ਰਹੀਆਂ ਹਨ।ਇਹਨਾਂ ਨੌਜਵਾਨਾਂ ਵੱਲੋਂ ਉਠਾਈਆਂ ਮੰਗਾਂ ਨੂੰ ਸਰਕਾਰ ਤੇ ਇਹ ਪਾਰਟੀਆਂ ਭੁਲਾਉਣ ਦੇ ਰਾਹ ਤੁਰੀਆਂ ਹੋਈਆਂ ਹਨ,ਇਹਨਾਂ ਨੌਜਵਾਨਾਂ ਵੱਲੋਂ ਕੀਤਾ ਐਕਸ਼ਨ ਤੇ ਲਾਏ ਨਾਅਰੇ ਕਿਸੇ ਪੱਖੋਂ ਵੀ ਦੇਸ਼ ਧ੍ਰੋਹ ਦੇ ਘੇਰੇ ਵਿੱਚ ਨਹੀਂ ਆਉਂਦਾ,ਕੌਮੀ ਆਜ਼ਾਦੀ ਦੀ ਲੜਾਈ ਦੇ ਪਰਵਾਨੇ ਸ਼ਹੀਦ ਏ ਆਜ਼ਮ ਸ਼ਹੀਦ ਭਗਤ ਸਿੰਘ ਨੂੰ ਦੇਸ਼ ਧ੍ਰੋਹੀ ਕਹਿ ਕੇ ਫਾਂਸੀ ਚਾੜਨ ਵਾਲੇ ਅੰਗਰੇਜ਼ ਦੇ ਵਾਰਸ ਭਾਰਤੀ ਹਾਕਮ ਇਹਨਾਂ ਨੌਜਵਾਨਾਂ ‘ਤੇ ਦੇਸ਼ ਧ੍ਰੋਹ ਦੇ ਕਨੂੰਨ ਅਧੀਨ ਪਰਚੇ ਪਾ ਰਹੇ ਹਨ,ਪਰਚੇ ਪਾਉਣ ਵਿੱਚ ਮੋਹਰੀ ਬਣੀ ਭਾਜਪਾ ਸਰਕਾਰ ਦੀ ਇਹ ਧੱਕੇਸ਼ਾਹੀ ਦਾ ਮਾਮਲਾ ਬਣਦਾ ਹੈ।ਲੋਕ ਆਵਾਜ ਦਾ ਗਲਾ ਘੁੱਟੇ ਜਾਣ ਦਾ ਤਾਨਾਸ਼ਾਹ ਕਦਮ ਬਣਦਾ ਹੈ। ਸਰਕਾਰ ਦੇ ਇਹਨਾਂ ਕਦਮਾਂ ਦਾ ਵਿਰੋਧ ਕਰਨ, ਇਹਨਾਂ ਨੌਜਵਾਨਾਂ ਦੀ ਹਮਾਇਤ ਕਰਨ ਅਤੇ ਇਹਨਾਂ ਨੌਜਵਾਨਾਂ ਵੱਲੋਂ ਉਠਾਈਆਂ ਮੰਗਾਂ ਦੇ ਪ੍ਰਚਾਰ ਪ੍ਰਸਾਰ ਲਈ ਨੌਜਵਾਨਾਂ,ਬੇਰੁਜ਼ਗਾਰਾਂ, ਕਿਸਾਨਾਂ, ਮਜ਼ਦੂਰਾਂ, ਔਰਤਾਂ, ਜਮਹੂਰੀ ਤੇ ਇਨਸਾਫ਼ਪਸੰਦ ਲੋਕਾਂ ਨੂੰ 27 ਦਸੰਬਰ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਇਹ ਮੰਗਾਂ ਲਈ ਆਵਾਜ਼ ਬੁਲੰਦ ਕਰਨ ਦਾ ਸੱਦਾ ਹੈ ਕਿ ਇਹਨਾਂ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ, ਇਹਨਾਂ ਖਿਲਾਫ਼ ਦਰਜ ਕੀਤਾ ਦੇਸ਼ ਧ੍ਰੋਹ ਦਾ ਮੁਕੱਦਮਾ ਖਾਰਜ ਕੀਤਾ ਜਾਵੇ, ਦੇਸ਼ ਧ੍ਰੋਹ ਦਾ ਇਹ ਕਨੂੰਨ ਮੂਲੋਂ ਰੱਦ ਕੀਤਾ ਜਾਵੇ ਅਤੇ ਇਹਨਾਂ ਵੱਲੋਂ ਉਠਾਈਆਂ ਮੰਗਾਂ ਪੂਰੀਆਂ ਕੀਤੀਆਂ ਜਾਣ!

*ਜਾਰੀ ਕਰਤਾ:-ਸੁਖਵਿੰਦਰ ਸਿੰਘ ਲੋਕ ਮੋਰਚਾ ਪੰਜਾਬ,(ਇਕਾਈ ਬਠਿੰਡਾ) 9417289536*

Leave a Comment

Advertisment

You May Like This

ਪੰਜਵੀਂ ਜਮਾਤ ਦੇ ਵਿਦਿਆਰਥੀ ਪ੍ਰਭਕੀਰਤ ਸਿੰਘ ਨੇ ਆਪਣੀ ਅਸਾਧਾਰਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ SOF ਇੰਟਰਨੈਸ਼ਨਲ ਹਿੰਦੀ ਓਲੰਪਿਆਡ 2025–26 ਵਿੱਚ ਇੰਟਰਨੈਸ਼ਨਲ ਗੋਲਡ ਮੈਡਲ, ਇੰਟਰਨੈਸ਼ਨਲ ਰੈਂਕ–1 ਅਤੇ ਪੰਜਾਬ/ਚੰਡੀਗੜ੍ਹ ਜੋਨ ਵਿੱਚ ਜੋਨਲ ਰੈਂਕ–1 ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਪੂਰੇ ਖੇਤਰ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ।