
ਗੁਰਦਾਸਪੁਰ
ਇਸ ਸਮਾਗਮ ਵਿੱਚ ਮਾਨਯੋਗ ਬ੍ਰਿਗੇਡੀਅਰ ਕਰਨ ਸਿੰਘ, SM CDR (ਕਮਾਂਡਰ) 96 ਇਨਫੈਂਟਰੀ ਬ੍ਰਿਗੇਡ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਮਾਨਯੋਗ ਲੈਫਟੀਨੈਂਟ ਕਰਨਲ ਹਿਮਾਂਸ਼ੂ ਜੋਸ਼ੀ ਏ.ਏ.ਜੀ., 96 ਇਨਫੈਂਟਰੀ ਬ੍ਰਿਗੇਡ, ਸ਼੍ਰੀਮਤੀ ਗਗਨਜੋਤ ਮਾਨ, ਐਮਡੀ ਡੀ.ਆਈ.ਐੱਸ, ਦੇਹਰਾਦੂਨ ਅਤੇ ਪੁਰੂ ਜਰੇਵਾਲ ਨੀਤੀ ਆਯੋਗ ਸਕੀਮਾਂ ਦੇ ਅਧਿਕਾਰੀ ਇੰਚਾਰਜ , ਮੈਨੇਜਿੰਗ ਕਮੇਟੀ ਸਕੂਲ ਦੇ ਮੈਂਬਰਾਂ ਅਤੇ ਮਾਪਿਆਂ ਨਾਲ ਹਾਜ਼ਰੀ ਭਰੀ। ਪ੍ਰਿੰਸੀਪਲ ਊਸ਼ਾ ਸ਼ਰਮਾ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਉਦੇਸ਼ ਉਦੋਂ ਤੱਕ ਪੂਰਾ ਨਹੀਂ ਹੋਵੇਗਾ, ਜਦੋਂ ਤੱਕ ਵਿਦਿਆਰਥੀ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਨਹੀਂ ਪਾਉਂਦੇ।ਦੀਪ ਜਗਾ ਕੇ ਸਰਸਵਤੀ ਵੰਦਨਾ ਕੀਤੀ ਗਈ। ਨਿੱਕੇ-ਨਿੱਕੇ ਬੱਚਿਆਂ ਨੇ ਡਾਂਸ ਨਾਲ ਮਹਿਮਾਨਾਂ ਦਾ ਸੁਆਗਤ ਕੀਤਾ, ਜਿਸ ਤੋਂ ਬਾਅਦ ਖ਼ੂਬਸੂਰਤ ਪੇਸ਼ਕਾਰੀਆਂ ਦਾ ਨਜ਼ਾਰਾ ਪੇਸ਼ ਕੀਤਾ ਗਿਆ। ਵੱਖ-ਵੱਖ ਕਥਾਵਾਂ ਰਾਹੀਂ ਸਾਰਿਆਂ ਵੱਲੋਂ ਕਈ ਸੰਦੇਸ਼ ਦਿੱਤੇ ਗਏ। ਅਕਾਦਮਿਕ ਅਤੇ ਗੈਰ ਵਿੱਦਿਅਕ ਪ੍ਰਾਪਤੀਆਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਭੰਗੜੇ ਅਤੇ ਗਿੱਧੇ ਨੇ ਸਮਾਗਮ ਨੂੰ ਧੂਮਧਾਮ ਨਾਲ ਸਮੇਟ ਦਿੱਤਾ। ਸਮਾਗਮ ਦੇ ਅੰਤ ਵਿੱਚ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਬਲਵਿੰਦਰ ਸਿੰਘ ਭੋਲਾ ,ਸਰਦਾਰ ਅਮਨਦੀਪ ਸਿੰਘ, ਸਰਦਾਰ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਊਸ਼ਾ ਸ਼ਰਮਾ ਜੀ ਨੇ ਆਏ ਹੋਏ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ। Punjabi Akhar





















