ਲਹਿਰਾ ਮੁਹੱਬਤ 03.12.2023

(ਲਹਿਰਾ ਮੁਹੱਬਤ) ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਵੱਲੋੰ ਥਰਮਲ ਦੇ ਮੁੱਖ ਗੇਟ ਤੇ ਮੀਟਿੰਗ ਕਰਨ ਉਪਰੰਤ ਪ੍ਰਧਾਨ ਜਗਰੂਪ ਲਹਿਰਾ,ਜਰਨਲ ਸਕੱਤਰ ਜਗਸੀਰ ਸਿੰਘ ਭੰਗੂ,ਮੀਤ ਪ੍ਰਧਾਨ ਬਲਜਿੰਦਰ ਸਿੰਘ ਮਾਨ ਅਤੇ ਹਰਦੀਪ ਸਿੰਘ ਤੱਗੜ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਬਿਜਲੀ ਵਿਭਾਗ ਦੇ ਰੈਗੂਲਰ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ 05 ਦਸੰਬਰ ਦੀ ਇੱਕ ਰੋਜ਼ਾ ਸਾਂਝੀ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ (ਭੰਗਲ) ਵੱਲੋੰ ਹੜਤਾਲ ਕਰਨ ਤੋਂ ਅੱਗੇ 07 ਦਸੰਬਰ ਨੂੰ ਪੀ.ਐੱਸ.ਪੀ.ਸੀ.ਐੱਲ.ਦੇ ਮੁੱਖ ਦਫ਼ਤਰ (ਪਟਿਆਲਾ) ਅੱਗੇ ਪੰਜਾਬ ਪਧਰਾ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ,ਇਹ ਸਾਂਝੀ ਹੜਤਾਲ ਅਤੇ ਧਰਨਾ ਬਿਜਲੀ ਵਿਭਾਗ ਵਿੱਚ ਸੀ ਆਰ ਏ-295/19 ਤਹਿਤ ਭਰਤੀ ਕੀਤੇ ਸਹਾਇਕ ਲਾਇਨਮੈਨਾਂ ਦੇ ਤਿੰਨ ਸਾਲ ਦਾ ਪਰਖ਼ ਸਮਾਂ ਪੂਰਾ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਸੇਵਾਵਾਂ ਰੈਗੂਲਰ ਕਰਨ ਅਤੇ ਪੂਰੀ ਤਨਖਾਹ ਦੇਣ ਦੇ ਵਾਅਦੇ ਨੂੰ ਬੇ-ਬੁਨਿਆਦ ਅਦਾਲਤੀ ਫੈਸਲੇ ਨਾਲ ਜੋੜਕੇ ਰੋਕ ਦਿੱਤਾ ਗਿਆ ਹੈ,ਇਸ ਤਰ੍ਹਾਂ ਹੀ ਵੱਖ-ਵੱਖ ਆਗੂਆਂ ਦੀਆਂ ਬਦਲਾਖੋਰ ਭਾਵਨਾ ਨਾਲ ਕੀਤੀਆਂ ਟਰਮੀਨੇਸ਼ਨਾਂ ਅਤੇ ਹੋਰ ਅਹਿਮ ਮੰਗਾਂ ਦੀ ਪ੍ਰਾਪਤੀ ਲਈ ਇਹ ਸੰਘਰਸ਼ ਸੱਦੇ ਦਿੱਤੇ ਗਏ ਹਨ,ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਇਹਨਾਂ ਮੰਗਾਂ ਅਤੇ ਸੰਘਰਸ਼ ਸੱਦਿਆਂ ਦਾ ਭਰਪੂਰ ਸਮਰਥਨ ਕਰਕੇ ਸੰਘਰਸ਼ ਸਫਲਤਾ ਲਈ ਸਹਿਯੋਗ ਦਾ ਐਲਾਨ ਕਰਦੀ ਹੈ,ਇਸ ਸਹਿਯੋਗ ਦੇ ਰੂਪ ਵਿੱਚ 05 ਦਸੰਬਰ ਦੀ ਹੜਤਾਲ ਵਾਲ਼ੇ ਦਿਨ ਵਰਕ-ਟੂ-ਰੂਲ ਲਾਗੂ ਕੀਤਾ ਜਾਵੇਗਾ ਅਤੇ 07 ਦਸੰਬਰ ਦੇ ਪਟਿਆਲਾ ਧਰਨੇ ਵਿੱਚ ਵੱਧ-ਚੜ੍ਹਕੇ ਹਿੱਸਾ ਲਿਆ ਜਾਵੇਗਾ,ਇਸ ਸਮੇਂ ਹਾਜ਼ਿਰ ਸਮੂਹ ਆਗੂਆਂ ਨੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਕਾਰਪੋਰੇਟ ਘਰਾਣਿਆਂ ਦੀ ਸੇਵਾ ਲਈ ਬੇ-ਬੁਨਿਆਦ ਅਦਾਲਤੀ ਫ਼ੈਸਲਿਆਂ ਨੂੰ ਢਾਲ ਬਣਾਕੇ ਆਪਣੇ ਕੀਤੇ ਵਾਅਦਿਆਂ ਤੋਂ ਪਿੱਛੇ ਹੱਟਕੇ ਨਿਰਦੋਸ਼ ਮੁਲਾਜ਼ਮਾਂ ਨਾਲ਼ ਧੋਖੇ ਦੀ ਖੇਡ ਨੂੰ ਬੰਦ ਕਰਕੇ ਸਮੂਹ ਪੀੜਿਤ ਸਹਾਇਕ ਲਾਇਨਮੈਨਾਂ ਨੂੰ ਪੂਰੀ ਤਨਖਾਹ-ਸਕੇਲ ਦੇਣ ਅਤੇ ਰੈਗੂਲਰ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਕਰੇ ਨਹੀਂ ਤਾਂ ਠੇਕਾ ਮੁਲਾਜ਼ਮਾਂ ਦੀ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਮਜਬੂਰ ਹੋਣਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ ! Punjabi Akhar





















