Code Of Ethics

Download app

Subscribe To Print Edition

ਥਰਮਲ ਕਲੋਨੀ 20 ਨਵੰਬਰ ਤੋ ਲਗਾਤਾਰ ਕੀਤਾ ਜਾ ਰਿਹਾ ਟੂਲ ਡਾਊਨ ਪਰ ਮੰਨੇਜਮੈਂਟ ਗੱਲ ਸੁਣਨ ਤੋ ਇਨਕਾਰੀ – ਗੋਰਾ ਭੁੱਚੋ



*ਪਰਿਵਾਰ ਬਚੇ ਕਰਾਂਗੇ ਸ਼ਾਮਿਲ ਤੇ ਟੂਲ ਦਾ ਸਮਾਂ ਵਧਾਵਾਗੇ ਤੇ ਸੰਗਰਸ ਨੂੰ ਕਰਾਂਗੇ ਤੇਜ :- ਰਤਨ ਲਾਲ*


ਮਿਤੀ 28-11-23 ਅੱਜ ਪੀ.ਐਸ ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਕੰਟਰੈਕਚੁਅਲ ਵਰਕਰ ਯੂਨੀਅਨ ਪੰਜਾਬ ਦੇ ਬੈਨਰ ਹੇਠ ਅੱਜ ਥਰਮਲ ਕਲੋਨੀ ਵਿੱਚ ਪੈਸਕੋ ਕਾਮਿਆ ਵੱਲੋਂ ਟੂਲ ਡਾਊਨ ਰਿਹਾ ਜਾਰੀ ਪਰ ਥਰਮਲ ਕਲੋਨੀ ਦੀ ਮੰਨੇਜਮੈਂਟ ਵੱਲੋ ਲਗਾਤਾਰ ਜੋ ਟੂਲ ਡਾਊਨ ਮੰਗਾ ਦੇ ਸੰਬੰਧ ਚ 20 ਨਵੰਬਰ ਤੋ ਜਾਰੀ ਸੰਗਰਸ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ ਇਸ ਕਾਰਨ ਬੁਧਵਾਰ ਤੋ ਪਰਿਵਾਰਾਂ ਤੇ ਬਚਿਆਂ ਸਮੇਤ ਸੰਗਰਸ ਨੂੰ ਤੇਜ ਕੀਤਾ ਜਾਵੇਗਾ ਮਸਲਿਆਂ ਵੱਲ ਧਿਆਨ ਦੇਣ ਦੀ ਥਾਂ ਅੱਖਾਂ ਬੰਦ ਆਗੂ ਰਤਨ ਲਾਲ ਨੇ ਕਿਹਾ ਬਦਲਾਅ ਦਾ ਨਾਹਰਾ ਦੇਕੇ ਸੱਤਾ ਚ ਆਈ ਭਗਵੰਤ ਮਾਨ ਦੀ ਸਰਕਾਰ ਪੱਕੇ ਰੁਜਗਾਰ ਤੇ ਗੁਜ਼ਾਰੇ ਯੋਗ ਤਨਖਾਹ ਦੇਣ ਦੀ ਬਜਾਏ ਮੋਰਚੇ ਵੱਲੋ ਸੰਘਰਸ਼ ਕਰਕੇ ਲਇਆ ਮੀਟਿੰਗਾਂ ਕਰਨ ਤੋ ਇਨਕਾਰੀ ਹੈ ਇਸ ਮੌਕੇ ਰਾਮ ਰਤਨ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਤੇ ਦੂਜੇ ਪਾਸੇ ਬਿਜਲੀ ਬੋਰਡ ਦੀ ਮੰਨੇਜਮੈਂਟ ਅਸੀਂ ਜਦੋ ਆਪਣੀਆਂ ਵਾਜਵ ਮੰਗਾਂ ਨੂੰ ਲੈ ਕੇ ਥਰਮਲ ਕਲੋਨੀ ਬਠਿੰਡਾ ਦੀ ਮੰਨੇਜਮੈਂਟ ਤੇ ਉੱਚ ਅਧਿਕਾਰੀ ਨਾਲ ਮਿਲਕੇ ਮੰਗ ਕਰਦੇ ਹਾਂ ਕਿ ਸਾਡੇ ਵਰਕਾਰਾਂ ਨਾਲ ਧੱਕਾ ਹੋ ਰਿਹਾ ਤਾਂ ਸਾਡੀ ਗੱਲ ਸੁਣਨ ਦੀ ਥਾਂ ਬਦਲੀ ਦੇ ਆਰਡਰ ਹੱਥ ਚ ਫੜਾ ਰਹੀ ਹੈ ਜਦਕਿ ਨਾਂ ਸਾਨੂੰ ਕਿਰਤ ਕਾਨੂੰਨਾਂ ਅਨੁਸਾਰ ਫੈਕਟਰੀ ਐਕਟ ਅਦੀਨ ਕਮਾਈ ਛੁਟੀ ਦੇ ਪੈਸੇ ਦਿਤੇ ਜਾਂਦੇ ਹਨ ਨਾਂ ਹੀ ਬੂਟ ਦੇਣ ਦਾ ਕੋਈ ਪ੍ਰਬੰਧ ਹੈ ਕਾਨੂੰਨਾਂ ਅਨੁਸਾਰ ਸਾਡੀਆਂ ਪੋਸਟਾਂ ਚ ਵਾਧਾ ਵੀ ਬਣਦਾ ਹੈ ਜੋ ਸਾਨੂੰ ਦਿੱਤਾ ਨਹੀਂ ਜਾ ਰਿਹਾ ਜੋ ਥਰਮਲ ਕਲੋਨੀ ਦੇ ਅਧਿਕਾਰੀਆਂ ਵੱਲੋ ਕਿਰਤ ਕਾਨੂੰਨਾਂ ਦੀ ਵੀ ਉਲੰਗਣਾ ਕੀਤੀ ਜਾ ਰਹੀ ਹੈ ਤੇ ਨਾਂ ਹੀ ਵਧਿਆ ਡੀਸੀ ਰੇਟ ਤੇ ਪਿਛਲਾ ਏਰੀਅਲ ਪਾਇਆ ਗਿਆ ਅਤੇ ਲਹਿਰਾ ਥਰਮਲ ਪਲਾਂਟ ਦੇ ਆਊਟਸੋਰਸ਼ਡ ਮੁਲਾਜ਼ਮਾਂ ਦਾ ਪਿਛਲੇ ਸਮੇਂ ਦੌਰਾਨ ਡਸਟ ਅਲਾਉਂਸ ਵਿਚ ਵਾਧਾ ਕੀਤਾ ਗਿਆ ਸੀ ਉਸ ਵਾਧੇ ਨੂੰ ਹਜੇ ਤੱਕ ਬਠਿੰਡਾ ਥਰਮਲ ਕਲੋਨੀ ਦੇ ਵਰਕਰਾਂ ਤੇ ਲਾਗੂ ਨਹੀਂ ਕੀਤਾ ਗਿਆ, ਪੈਸਕੋ ਕਾਮਿਆਂ ਦੀ ਤਨਖਾਹ ਚ ਨਿਗੁਣਾ ਵਾਧਾ ਲਾਗੂ ਹੋਇਆ ਉਸ ਵਿਚੋਂ ਵੀ ਕਲੋਨੀ ਦੇ ਕਮੀਆਂ ਨੂੰ ਬਾਹਰ ਰੱਖਿਆ ਗਿਆ ਅਤੇ ਜਦੋਂ ਆਗੂਆਂ ਵੱਲੋ ਇਹਨਾਂ ਹੱਕੀ ਮੰਗਾ ਲਈ ਅਧਿਕਾਰੀਆਂ ਨਾਲ ਗੱਲ ਕਰਨ ਵਾਸਤੇ ਇਹਨਾਂ ਨੂੰ ਮਿਲਿਆ ਗਿਆ ਤਾਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਜੋ ਥਰਮਲ ਕਲੋਨੀ ਦੇ ਆਗੂਆਂ ਨੂੰ ਟਾਰਗੇਟ ਕਰਕੇ ਜਬਰੀ ਬਦਲੀਆਂ ਦਾ ਫਰਮਾਨ ਦਿੱਤਾ ਜਾਂਦਾ ਹੈ ਮੰਨੇਜਮੈਂਟ ਦੇ ਧੱਕੇ ਦੇ ਰੋਸ ਵਜੋਂ ਅੱਜ ਪੰਜਵੇਂ ਦਿਨ ਵੀ ਦੋ ਘੰਟਿਆਂ ਦਾ ਟੂਲ ਡਾਊਨ ਜਾਰੀ ਰਿਹਾ ਪਰ ਮੰਗਾਂ ਮਸਲਿਆਂ ਦਾ ਹੱਲ ਤੇ ਆਗੂਆਂ ਦੀ ਬਦਲੀਆਂ ਦੇ ਆਰਡਰ ਤੁਰੰਤ ਰੱਦ ਨਾਂ ਕੀਤੇ ਗਏ ਤਾਂ ਸੰਘਰਸ਼ ਨੂੰ ਪਰਿਵਾਰਾਂ ਬੱਚਿਆਂ ਸਮੇਤ ਤਿੱਖੇ ਰੂਪ ਚ ਲਾਗੂ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰ ਮੈਨੇਜਮੈਂਟ ਹੋਵੇਗੀ।
ਇਸ ਸਮੇਂ ਆਗੂ ਰਾਜੇਸ਼ ਕੁਮਾਰ ਮਹਿੰਦਰ ਸਿੰਘ ਵੱਲੋਂ ਬੋਲਦਿਆਂ ਕਿਹਾ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਵੱਲੋੰ ਸਰਕਾਰੀ ਵਿਭਾਗਾਂ ਦਾ ਨਿਜੀਕਰਨ ਬੰਦ ਕਰਨ,ਅਪਣੇ ਪੱਕੇ ਰੁਜ਼ਗਾਰ ਨੂੰ ਪੱਕਾ ਕਰਵਾਉਣ, ਗੁਜਾਰੇ ਯੋਗ ਤਨਖਾਹ ਨੂੰ ਲੈ ਕੇ ਉਲੀਕੇ ਪ੍ਰੋਗਰਾਮ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਝੰਡਾ ਮਾਰਚ ਕਰਕੇ ਸਰਕਾਰ ਦੀ ਕਾਰਪੋਰੇਟ ਪੱਖੀ ਨੀਤੀਆਂ ਵਾਰੇ ਦੱਸਿਆਂ ਜਾਵੇਗਾ ਅਤੇ 25 ਨਵੰਬਰ ਨੂੰ ਬਠਿੰਡਾ ਵਿਖੇ ਝੰਡਾ ਮਾਰਚ ਕੀਤਾ ਜਾਵੇਗਾ ਅਤੇ 9 ਦਸੰਬਰ ਨੂੰ ਪਰਿਵਾਰਾਂ ਅਤੇ ਬੱਚਿਆਂ ਸਮੇਤ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ।

*ਜਾਰੀ ਕਰਤਾ :- ਗੋਰਾ ਭੁੱਚੋ* *6239236417*

Advertisment