Code Of Ethics

Download app

Subscribe To Print Edition

ਥਰਮਲ ਕਲੋਨੀ ਦੇ ਗੇਟ ਤੇ ਫੂਕਿਆ ਮੰਨੇਜਮੈਂਟ ਦਾ ਪੁਤਲਾ ਗੋਰਾ ਭੁੱਚੋ


*ਟੂਲ ਡਾਊਨ ਚੋਥੇ ਦਿਨ ਵੀ ਰਿਹਾ ਜਾਰੀ*ਰਤਨ ਲਾਲ*
ਮਿਤੀ 2

ਬਠਿੰਡਾ 23-11-2023 (ਥਰਮਲ ਕਲੋਨੀ )
ਅੱਜ ਪੀ.ਐਸ ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਕੰਟਰੈਕਚੁਅਲ ਵਰਕਰ ਯੂਨੀਅਨ ਪੰਜਾਬ ਦੇ ਬੈਨਰ ਹੇਠ ਆਗੂ ਗੋਰਾ ਭੁੱਚੋ ਤੇ ਰਾਮ ਰਤਨ ਨੇ ਕਿਹਾ ਕਿ ਅੱਜ ਥਰਮਲ ਕਲੋਨੀ ਵਿੱਚ ਪੈਸਕੋ ਕਾਮਿਆ ਵੱਲੋਂ ਟੂਲ ਡਾਊਨ ਚੋਥੇ ਦਿਨ ਵੀ ਰਿਹਾ ਜਾਰੀ ਤੇ ਥਰਮਲ ਕਲੋਨੀ ਦੇ ਗੇਟ ਤੇ ਮੰਨੇਜਮੈਂਟ ਦਾ ਪੁਤਲਾ ਫੂਕਿਆ, ਰਾਜੇਸ਼ ਕੁਮਾਰ ਨੇ ਕਿਹਾ ਕਿ ਇੱਕ ਪਾਸੇ ਵੋਟਾਂ ਵੇਲੇ ਜੋ ਆਊਟ ਸੋਰਸਡ ਮੁਲਾਜਮਾਂ ਨੂੰ ਪੱਕਾ ਕਰਨ ਦੇ ਲਾਰੇ ਲਾਏ ਗਏ ਪਰ ਬਦਲਾਅ ਦੇ ਨਾਂ ਹੇਠ ਬਣੀ ਨਵੀ ਸਰਕਾਰ ਕੱਚੇ ਮੁਲਜਮਾਂ ਦੇ ਉਲਟ ਫੈਸਲੇ ਲੈ ਰਹੀ ਹੈ ਤੇ ਦੂਜੇ ਪਾਸੇ ਕਲੋਨੀ ਦੇ ਅਧਿਕਾਰੀ ਸਾਡੀਆਂ ਹੱਕੀ ਜਾਇਜ ਮੰਗਾ ਮਸਲੇ ਹੱਲ ਕਰਨਾ ਤਾਂ ਦੂਰ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਅਤੇ ਸਾਡੀ ਗੱਲ ਸੁਣਨ ਦੀ ਥਾਂ ਆਗੂਆਂ ਦੀ ਬਦਲੀ ਦੇ ਆਰਡਰ ਹੱਥ ਚ ਫੜਾ ਰਹੀ ਹੈ ਜਦਕਿ ਨਾਂ ਸਾਨੂੰ ਕਿਰਤ ਕਾਨੂੰਨਾਂ ਅਨੁਸਾਰ ਫੈਕਟਰੀ ਐਕਟ ਅਦੀਨ ਕਮਾਈ ਛੁਟੀ ਦੇ ਪੈਸੇ ਦਿਤੇ ਜਾਂਦੇ ਹਨ ਨਾਂ ਹੀ ਬੂਟ ਦੇਣ ਦਾ ਕੋਈ ਪ੍ਰਬੰਧ ਹੈ ਕਾਨੂੰਨਾਂ ਅਨੁਸਾਰ ਸਾਡੀਆਂ ਪੋਸਟਾਂ ਚ ਵਾਧਾ ਵੀ ਬਣਦਾ ਹੈ ਜੋ ਸਾਨੂੰ ਦਿੱਤਾ ਨਹੀਂ ਜਾ ਰਿਹਾ ਜੋ ਥਰਮਲ ਕਲੋਨੀ ਦੇ ਅਧਿਕਾਰੀਆਂ ਵੱਲੋ ਕਿਰਤ ਕਾਨੂੰਨਾਂ ਦੀ ਵੀ ਉਲੰਗਣਾ ਕੀਤੀ ਜਾ ਰਹੀ ਹੈ ਤੇ ਨਾਂ ਹੀ ਵਧਿਆ ਡੀਸੀ ਰੇਟ ਤੇ ਪਿਛਲਾ ਏਰੀਅਲ ਪਾਇਆ ਗਿਆ ਜੋ ਪੈਸਕੋ ਕਾਮਿਆਂ ਦੀ ਤਨਖਾਹ ਚ ਨਿਗੁਣਾ ਵਾਧਾ ਲਾਗੂ ਹੋਇਆ ਉਸ ਵਿਚੋਂ ਵੀ ਕਲੋਨੀ ਦੇ ਕਮੀਆਂ ਨੂੰ ਬਾਹਰ ਰੱਖਿਆ ਗਿਆ ਅਤੇ ਜਦੋਂ ਆਗੂਆਂ ਵੱਲੋ ਇਹਨਾਂ ਹੱਕੀ ਮੰਗਾ ਲਈ ਅਧਿਕਾਰੀਆਂ ਨਾਲ ਗੱਲ ਕਰਨ ਵਾਸਤੇ ਇਹਨਾਂ ਨੂੰ ਮਿਲਦੇ ਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਜੋ ਥਰਮਲ ਕਲੋਨੀ ਦੇ ਆਗੂਆਂ ਨੂੰ ਟਾਰਗੇਟ ਕਰਕੇ ਜਬਰੀ ਬਦਲੀਆਂ ਦਾ ਫਰਮਾਨ ਦਿੱਤਾ ਜਾਂਦਾ ਹੈ ਮੰਨੇਜਮੈਂਟ ਦੇ ਧੱਕੇ ਦੇ ਰੋਸ ਵਜੋਂ ਅੱਜ ਤੀਜੇ ਦਿਨ ਵੀ ਦੋ ਘੰਟਿਆਂ ਦਾ ਟੂਲ ਡਾਊਨ ਜਾਰੀ ਰਿਹਾ ਪਰ ਮੰਗਾਂ ਮਸਲਿਆਂ ਦਾ ਹੱਲ ਤੇ ਆਗੂਆਂ ਦੀ ਬਦਲੀਆਂ ਦੇ ਆਰਡਰ ਤੁਰੰਤ ਰੱਦ ਨਾਂ ਕੀਤੇ ਗਏ ਤਾਂ ਸੰਗਰਸ ਨੂੰ ਪਰਿਵਾਰਾਂ ਬੱਚਿਆਂ ਸਮੇਤ ਤਿੱਖੇ ਰੂਪ ਚ ਲਾਗੂ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰ ਮੈਨੇਜਮੈਂਟ ਹੋਵੇਗੀ, ਇਸ ਮੌਕੇ ਗਗਨ ਨਥਾਣਾ,ਕੁਲਦੀਪ ਸਿੰਘ, ਬਲਜੀਤ ਸਿੰਘ ਵੀ ਸ਼ਾਮਿਲ ਹੋਏ ਤੇ ਕਿਹਾ ਕਿ ਜੇਕਰ ਮੰਨੇਜਮੈਂਟ ਨੇ ਮੰਗਾ ਦਾ ਹੱਲ ਨਹੀਂ ਕੀਤਾ ਤਾਂ ਇਸ ਸੰਗਰਸ ਨੂੰ ਹੋਰ ਤੇਜ ਤੇ ਤਿੱਖਾ ਕੀਤਾ ਜਾਵੇਗਾ|ਇਸ ਮੌਕੇ ਮਹਿੰਦਰ ਸਿੰਘ ਨੇ ਕਿਹਾ ਕਿ ਪੱਕੇ ਰੁਜਗਾਰ ਤੇ ਗੁਜ਼ਾਰੇ ਯੋਗ ਤਨਖਾਹ ਦੀ ਮੰਗ ਤੇ ਠੇਕਾ ਮੁਲਾਜਮ ਸੰਗਰਸ ਮੋਰਚੇ ਦੇ ਬੈਨਰ ਹੇਠ ਸੰਗਰਸ ਵਿੱਚ ਪਰਿਵਾਰਾ ਸਮੇਤ ਸ਼ਾਮਿਲ ਹੋਵੇਗੇ|
ਜਾਰੀ ਕਰਤਾ-ਖੁਸਦੀਪ ਸਿੰਘ
78143 83083

Advertisment