Code Of Ethics

Download app

Subscribe To Print Edition

1 ਕਿਲੋ ਅਫੀਮ ਦੇ ਨਾਲ 1ਕਾਬੂ

ਕਾਠਗੜ 26 ਸਤੰਬਰ

(ਜਤਿੰਦਰਪਾਲ ਸਿੰਘ ਕਲੇਰ )-

 

ਜਿਲ੍ਹਾ ਸ਼ਹੀਦ ਭਗਤ ਸਿੰਘ ਦੇ ਐਸ ਐਸ ਪੀ ਡਾਕਟਰ ਆਖਿਲ ਚੌਧਰੀ ਆਈ ਪੀ ਐਸ ਦੇ ਵੱਲੋਂ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ 1 ਵਿਆਕਤੀ ਨੂੰ ਕਾਬੂ ਕਰਕੇ ਉਸ ਦੇ ਕੋਲੋ 1ਕਿਲੋ ਅਫੀਮ ਬਰਾਮਦ ਕੀਤੀ | ਪੁਲਿਸ ਨੇ ਕਥਿਤ ਆਰੋਪੀ ਦੇ ਖਿਲਾਫ ਐਨ ਡੀ ਪੀ ਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ |
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸ ਐਸ ਪੀ ਡਾ. ਆਖਿਲ ਚੌਧਰੀ ਨੇ ਦੱਸਿਆ ਕਿ ਗਸ਼ਤ ਦੇ ਦੌਰਾਨ ਥਾਣਾ ਸਿਟੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਾਈਪਾਸ ਪਿੰਡ ਚੂਹੜਪੁਰ ਦੇ ਵੱਲ ਕਥਿਤ ਆਰੋਪੀ ਸੁਖਵਿੰਦਰ ਸਿੰਘ ਅਫੀਮ ਦੀ ਸਪਲਾਈ ਕਰ ਰਿਹਾ ਹੈ ਇਸ ਤੇ ਪੁਲਿਸ ਉਕਤ ਜਗ੍ਹਾ ਤੇ ਜਾ ਕੇ ਕਥਿਤ ਆਰੋਪੀ ਸੁਖਵਿੰਦਰ ਸਿੰਘ ਨਿਵਾਸੀ ਬਘੋਰਾ ਨੂੰ ਕਾਬੂ ਕਰਕੇ ਜਦੋ ਉਸਦੀ ਤਲਾਸ਼ੀ ਲਈ ਤਾਂ ਉਸਦੇ ਕੋਲੋ1 ਕਿਲੋ ਅਫੀਮ ਬਰਾਮਦ ਹੋਈ | ਉਨਾ ਦੱਸਿਆ ਕਿ ਕਾਬੂ ਕੀਤੇ ਕਥਿਤ ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ! Punjabi Akhar

Advertisment