
ਸਿੰਗਾਪੁਰ:
ਸਿੰਗਾਪੁਰ ’ਚ ਜਨਮੇ ਭਾਰਤੀ ਮੂਲ ਦੇ 66 ਸਾਲਾ ਥਰਮਨ ਸ਼ਨਮੁਗਰਤਨਮ ਨੇ ਅੱਜ ਤੜਕੇ 70.4 ਫੀਸਦ ਵੋਟਾਂ ਹਾਸਲ ਕਰਕੇ ਵੱਡੇ ਫਰਕ ਨਾਲ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਸਾਲ 2011 ਤੋਂ ਬਾਅਦ ਇਹ ਮੁਲਕ ਦੀਆਂ ਪਹਿਲੀਆਂ ਰਾਸ਼ਟਰਪਤੀ ਚੋਣਾਂ ਸਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਥਰਮਨ ਨੂੰ ਸਿੰਗਾਪੁਰ ਦਾ ਰਾਸ਼ਟਰਪਤੀ ਚੁਣੇ ਜਾਣ ’ਤੇ ਵਧਾਈ ਦਿੱਤੀ। Punjabi Akhar





















