
ਲੰਡਨ, 29 ਅਗਸਤ
ਬਰਤਾਨੀਆ ਦੀ ਹਵਾਈ ਆਵਾਜਾਈ ਕੰਟਰੋਲ ਪ੍ਰਣਾਲੀ ’ਚ ਤਕਨੀਕੀ ਖ਼ਰਾਬੀ ਕਾਰਨ ਅੱਜ ਹਜ਼ਾਰਾਂ ਹਵਾਈ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਤਕਨੀਕੀ ਖਰਾਬੀ ਕਾਰਨ ਪੂਰੇ ਦੇਸ਼ ’ਚ ਜਹਾਜ਼ਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਤੇ ਕਰੀਬ 1200 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ। ਇਹ ਵਿਘਨ ਸਾਲ ਦੇ ਸਭ ਤੋਂ ਵਿਅਸਤ ਦਿਨਾਂ ਦੌਰਾਨ ਆਇਆ, ਜਦੋਂ ਬਹੁਤ ਸਾਰੇ ਲੋਕ ਗਰਮੀਆਂ ਦੀਆਂ ਛੁੱਟੀਆਂ ਤੋਂ ਵਾਪਸ ਆ ਰਹੇ ਹਨ। ਫਲਾਈਟ ਕੰਟਰੋਲ ਅਪਰੇਟਰ ਨੈਸ਼ਨਲ ਏਅਰ ਟ੍ਰੈਫਿਕ ਸਰਵਿਸਿਜ਼ (ਐੱਨਏਟੀਐੱਸ) ਨੇ ਕਿਹਾ ਕਿ ਤਕਨੀਕੀ ਖ਼ਰਾਬੀ ਦੀ ਰਿਪੋਰਟ ਕੀਤੇ ਜਾਣ ਤੋਂ ਤਿੰਨ ਘੰਟੇ ਬਾਅਦ ਸਮੱਸਿਆ ਦੀ ਪਛਾਣ ਕੀਤੀ ਗਈ ਅਤੇ ਹੱਲ ਕੀਤਾ ਗਿਆ, ਜਿਸ ਨਾਲ ਉਡਾਣਾਂ ਨੂੰ ਆਮ ਕੰਮਕਾਜ ਮੁੜ ਸ਼ੁਰੂ ਹੋ ਸਕਦਾ ਹੈ। ਬਰਤਾਨੀਆ ਦੇ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਵਿੱਚ ਤਕਨੀਕੀ ਨੁਕਸ ਕਾਰਨ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਹੀਥਰੋ ਹਵਾਈ ਅੱਡੇ ਨੇ ਕਿਹਾ ਕਿ ਅੱਜ ਬਾਕੀ ਦਿਨ ’ਚ ਵਿਘਨ ਪਵੇਗਾ ਕਿਉਂਕਿ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। Punjabi Akhar





















