Code Of Ethics

Download app

Subscribe To Print Edition

ਜੀ-20 ਭਾਰਤ ਨਹੀਂ ਆਉਣਗੇ ਪੂਤਿਨ

ਮਾਸਕੋ, 25 ਅਗਸਤ

ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਅਗਲੇ ਮਹੀਨੇ ਦਿੱਲੀ ਵਿੱਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ਵਿੱਚ ਨਿੱਜੀ ਤੌਰ ’ਤੇ ਹਿੱਸਾ ਨਹੀਂ ਲੈਣਗੇ। ਕਰੈਮਲਿਨ ਪ੍ਰਸ਼ਾਸਨ ਨੇ ਅੱਜ ਇਸ ਸਬੰਧੀ ਐਲਾਨ ਕਰਦਿਆਂ ਕਿਹਾ ਕਿ ਪੂਤਿਨ ‘ਰੁਝੇ’ ਹੋਏ ਹਨ ਅਤੇ ਉਨ੍ਹਾਂ ਦਾ ਮੁੱਖ ਧਿਆਨ ਯੂਕਰੇਨ ਵਿੱਚ ‘ਵਿਸ਼ੇਸ਼ ਫੌਜੀ ਆਪਰੇਸ਼ਨ’ ’ਤੇ ਕੇਂਦਰਿਤ ਹੈ। ਆਲਮੀ ਆਗੂਆਂ ਦਾ ਜੀ-20 ਸੰਮੇਲਨ 9 ਅਤੇ 10 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਰੂਸ ਨੇ ਪਿਛਲੇ ਸਾਲ 24 ਫਰਵਰੀ ਨੂੰ ਯੂਕਰੇਨ ਖ਼ਿਲਾਫ਼ ‘ਵਿਸ਼ੇਸ਼ ਫੌਜੀ ਆਪਰੇਸ਼ਨ’ ਸ਼ੁਰੂ ਕੀਤਾ ਸੀ। ਭਾਰਤ ਗੱਲਬਾਤ ਤੇ ਕੂਟਨੀਤੀ ਰਾਹੀਂ ਹੱਲ ਕੱਢਣ ’ਤੇ ਜ਼ੋਰ ਦਿੰਦਾ ਆ ਰਿਹਾ ਹੈ। Punjabi Akhar

Advertisment