Code Of Ethics

Download app

Subscribe To Print Edition

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਦਹਿਸ਼ਤੀ ਹਮਲੇ ’ਚ 11 ਮਜ਼ਦੂਰ ਹਲਾਕ ਦਹਿਸ਼ਤਗਰਦਾਂ ਨੇ ਉਸਾਰੀ ਅਧੀਨ ਸਰਕਾਰੀ ਇਮਾਰਤ ’ਚ ਕੰਮ ਕਰਦੇ ਮਜ਼ਦੂਰਾਂ ਦੇ ਵਾਹਨ ਨੂੰ ਡੈਟੋਨੇਟਰ ਨਾਲ ਉਡਾਇਆ

ਪੇਸ਼ਾਵਰ, 20 ਅਗਸਤ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਵਿੱਚ ਦਹਿਸ਼ਤੀ ਹਮਲੇ ਵਿੱਚ 11 ਮਜ਼ਦੂਰ ਹਲਾਕ ਤੇ ਦੋ ਜਣੇ ਜ਼ਖ਼ਮੀ ਹੋ ਗਏ। ਜੀਓ ਨਿਊਜ਼ ਨੇ ਡਿਪਟੀ ਕਮਿਸ਼ਨਰ ਰੇਹਾਨ ਗੁਲ ਖੱਟਕ ਦੇ ਹਵਾਲੇ ਨਾਲ ਕਿਹਾ ਕਿ ਦਹਿਸ਼ਤਗਰਦਾਂ ਨੇ ਸ਼ਨਿੱਚਰਵਾਰ ਨੂੰ ਸ਼ਾਵਾਲ ਤਹਿਸੀਲ ਵਿਚ ਗੁੱਲ ਮੀਰ ਕੋਟ ਨਜ਼ਦੀਕ ਡੈਟੋਨੇਟਰ ਨਾਲ ਧਮਾਕਾ ਕਰਕੇ ਇਕ ਵਾਹਨ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚ 16 ਮਜ਼ਦੂਰ ਸਵਾਰ ਸਨ। ਇਹ ਮਜ਼ਦੂਰ ਉਸਾਰੀ ਅਧੀਨ ਸਰਕਾਰੀ ਇਮਾਰਤ ਵਿੱਚ ਕੰਮ ਕਰਦੇ ਸਨ। ਧਮਾਕੇ ਵਿਚ 11 ਮਜ਼ਦੂਰਾਂ ਨੇ ਮੌਕੇ ’ਤੇ ਦਮ ਤੋੜ ਦਿੱਤਾ ਜਦੋਂਕਿ ਦੋ ਦੀ ਹਾਲਤ ਨਾਜ਼ੁਕ ਹੈ ਤੇ ਤਿੰਨ ਲਾਪਤਾ ਹਨ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਹੀ ਉੱਪਰੀ ਦੱਖਣੀ ਵਜ਼ੀਰਿਸਤਾਨ ਦੀ ਮਾਕਿਨ ਤਹਿਸੀਲ ਵਿੱਚ ਦਹਿਸ਼ਤਗਰਦਾਂ ਨੇ ਬੰਬ ਨਕਾਰਾ ਦਸਤੇ ਦੇ ਵਾਹਨ ਨੂੰ ਰਾਕੇਟ ਨਾਲ ਨਿਸ਼ਾਨਾ ਬਣਾਇਆ ਸੀ। ਹਮਲੇ ਵਿੱਚ ਦਸਤੇ ਦੇ ਚਾਰ ਮੈਂਬਰ ਗੰਭੀਰ ਜ਼ਖ਼ਮੀ ਹੋ ਗਏ ਸਨ। -Punjabi Akhar

Advertisment