
ਨਿਊਯਾਰਕ, 20 ਅਗਸਤ
ਅਮਰੀਕੀ ਰਾਜ ਮੈਰੀਲੈਂਡ ’ਚ ਇਕ ਭਾਰਤੀ ਜੋੜਾ ਤੇ ਉਨ੍ਹਾਂ ਦਾ ਛੇ ਸਾਲਾ ਬੱਚਾ ਮ੍ਰਿਤਕ ਮਿਲੇ ਹਨ। ਪੁਲੀਸ ਇਸ ਨੂੰ ਦੋਹਰਾ ਖ਼ੁਦਕੁਸ਼ੀ-ਹੱਤਿਆ ਦਾ ਕੇਸ ਮੰਨ ਰਹੀ ਹੈ। ਕਰਨਾਟਕ ਨਾਲ ਸਬੰਧਤ ਤਿੰਨਾਂ ਜਣਿਆਂ ਦੇ ਗੋਲੀਆਂ ਲੱਗੀਆਂ ਹੋਈਆਂ ਹਨ। ਇਹ ਘਟਨਾ ਬਾਲਟੀਮੋਰ ਕਾਊਂਟੀ ਵਿਚ ਪੈਂਦੀ ਜੋੜੇ ਦੀ ਰਿਹਾਇਸ਼ ’ਤੇ ਹੀ ਵਾਪਰੀ ਹੈ। ਮ੍ਰਿਤਕਾਂ ਦੀ ਸ਼ਨਾਖਤ ਯੋਗੇਸ਼ ਐਚ. ਨਾਗਰਾਜੱਪਾ (37), ਪ੍ਰਤਿਭਾ ਵਾਈ. ਅਮਰਨਾਥ (37) ਤੇ ਯਸ਼ ਹੋਨਾਲ (6) ਵਜੋਂ ਹੋਈ ਹੈ। ਬਾਲਟੀਮੋਰ ਕਾਊਂਟੀ ਪੁਲੀਸ ਦੇ ਬੁਲਾਰੇ ਐਂਥਨੀ ਸ਼ੈਲਟਨ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਘਟਨਾ ਦੋਹਰੀ ਹੱਤਿਆ ਤੇ ਖ਼ੁਦਕੁਸ਼ੀ ਦਾ ਕੇਸ ਲੱਗ ਰਹੀ ਹੈ, ਜਿਸ ਨੂੰ ਨਾਗਰਾਜੱਪਾ ਨੇ ਅੰਜਾਮ ਦਿੱਤਾ। ਪੁਲੀਸ ਨੇ ਕਿਹਾ ਕਿ ਚੀਫ ਮੈਡੀਕਲ ਅਧਿਕਾਰੀ ਵਜੋਂ ਪਰਿਵਾਰ ਦਾ ਪੋਸਟਮਾਰਟਮ ਕੀਤਾ ਜਾਵੇਗਾ। Punjabi Akhar





















