Code Of Ethics

Download app

Subscribe To Print Edition

ਲਹਿੰਦੇ ਪੰਜਾਬ ’ਚ ਸੜਕ ਹਾਦਸੇ ਦੌਰਾਨ 18 ਹਲਾਕ

 

ਲਾਹੌਰ, 20 ਅਗਸਤ

ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਕੌਮੀ ਮਾਰਗ ’ਤੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ ’ਚ ਮਹਿਲਾਵਾਂ ਅਤੇ ਬੱਚਿਆਂ ਸਣੇ ਘੱਟੋ-ਘੱਟ 18 ਜਣਿਆਂ ਦੀ ਮੌਤ ਹੋ ਗਈ, ਜਦਕਿ 16 ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਕਰਾਚੀ ਵਿੱਚ 40 ਯਾਤਰੀਆਂ ਨੂੰ ਲੈ ਕੇ ਇਸਲਾਮਾਬਾਦ ਜਾ ਰਹੀ ਬੱਸ ਸਵੇਰੇ ਕਰੀਬ ਸਾਢੇ ਚਾਰ ਵਜੇ ਫ਼ੈਸਲਾਬਾਦ ਕੌਮੀ ਮਾਰਗ ਦੇ ਪਿੰਡੀ ਭੱਟੀਆਂ ਨੇੜੇ ਇੱਕ ਵੈਨ ਨਾਲ ਟਕਰਾ ਗਈ। ਮੋਟਰਵੇਅ ਪੁਲੀਸ ਦੇ ਆਈਜੀ ਸੁਲਤਾਨ ਖਵਾਜਾ ਨੇ ਦੱਸਿਆ ਕਿ ਤੇਲ ਲਿਜਾ ਰਹੀ ਵੈਨ ਨਾਲ ਟਕਰਾਉਣ ਮਗਰੋਂ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ, ਜਿਸ ਕਾਰਨ ਘੱਟੋ-ਘੱਟ 18 ਯਾਤਰੀਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਹੋਏ 16 ਯਾਤਰੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਆਈਜੀ ਨੇ ਦੱਸਿਆ ਕਿ ਬੱਸ ਵਿੱਚੋਂ ਛਾਲ ਮਾਰਨ ਵਾਲੇ ਯਾਤਰੀ ਬਚ ਗਏ ਹਨ, ਜਦਕਿ ਹਾਦਸੇ ਦੌਰਾਨ ਦੋਵੇਂ ਵਾਹਨਾਂ ਦੇ ਡਰਾਈਵਰਾਂ ਦੀ ਮੌਤ ਹੋ ਗਈ ਹੈ। ਪੰਜਾਬ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਮੋਹਸਿਨ ਨਕਵੀ ਨੇ ਹਾਦਸੇ ’ਤੇ ਦੁੱਖ ਪ੍ਰਗਟਾਉਂਦਿਆਂ ਅਧਿਕਾਰੀਆਂ ਨੂੰ ਜ਼ਖ਼ਮੀਆਂ ਦਾ ਬਿਹਤਰ ਇਲਾਜ ਯਕੀਨੀ ਬਣਾਉਣ ਲਈ ਕਿਹਾ ਹੈ। Punjabi Akhar

Advertisment