
ਪਟਿਆਲਾ 12 ਅਗਸਤ
ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ.ਪਟਿਆਲਾ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂਆਂ ਨੂੰ 15 ਅਗਸਤ ਦੇ ਪ੍ਰੋਗਰਾਮ ਨੂੰ ਵੇਖਦੇ ਹੋਏ ਮੀਟਿੰਗ ਲਈ ਮੋਬਾਈਲ ਫੋਨ ਰਾਹੀਂ ਸੰਦੇਸ਼ ਦਿੱਤਾ ਗਿਆ ਅਤੇ ਮੋਰਚੇ ਦੇ ਆਗੂਆਂ ਵੱਲੋੰ ਆਗੂ ਜਗਰੂਪ ਸਿੰਘ ਲਹਿਰਾ,ਗੁਰਵਿੰਦਰ ਸਿੰਘ ਪੰਨੂੰ,ਕੁਲਦੀਪ ਸਿੰਘ ਬੁੱਢੇਵਾਲ,ਬਲਵਿੰਦਰ ਸਿੰਘ ਸੈਣੀ,ਟੇਕ ਚੰਦ ਅਤੇ ਸੰਦੀਪ ਸਿੰਘ ਨੇ ਮੀਟਿੰਗ ਅਟੈਂਡ ਕੀਤੀ ਗਈ ਤੇ ਗਈ,ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ.ਪਟਿਆਲਾ ਵੱਲੋਂ ਮੋਰਚੇ ਦੇ ਆਗੂਆਂ ਨੂੰ ਆਪਣਾ 15 ਅਗਸਤ ਵਾਲਾ ਪ੍ਰੋਗਰਾਮ ਮੁਲਤਵੀ ਕਰਨ ਲਈ ਆਖਿਆ ਗਿਆ ਜਿਸ ਦੇ ਸੰਬੰਧ ਵਿੱਚ ਮੋਰਚੇ ਦੇ ਆਗੂਆਂ ਵੱਲੋੰ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ.ਨੂੰ ਦੱਸਿਆ ਗਿਆ ਕਿ ਅਸੀਂ ਪਿਛਲੇ ਡੇਢ ਸਾਲ ਦੇ ਅਰਸੇ ਤੋਂ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕਰਨ ਦੀ ਮੰਗ ਕਰਦੇ ਆ ਰਹੇ ਹਾਂ ਇਸ ਅਰਸੇ ਦੌਰਾਨ ਮੁੱਖ ਮੰਤਰੀ ਪੰਜਾਬ ਵੱਲੋਂ 15 ਵਾਰ ਮੋਰਚੇ ਨੂੰ ਲਿਖਤੀ ਤੌਰ ਤੇ ਮੀਟਿੰਗ ਕਰਨ ਦਾ ਸਮਾਂ ਦਿੱਤਾ ਗਿਆ ਪਰ ਐਨ ਮੌਕੇ ਤੇ ਜਾਕੇ ਜਰੂਰੀ ਰੁਝੇਵਿਆਂ ਦੇ ਬਹਾਨੇ ਹੇਠ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਜਾਦਾ ਰਿਹਾ ਹੈ ਇਹ ਇਨਕਾਰ ਸਿਰਫ ਮੀਟਿੰਗ ਰੱਦ ਕਰਨ ਤੱਕ ਸੀਮਤ ਨਹੀਂ ਸੀ ਸਗੋਂ ਵਾਰ-ਵਾਰ ਮੋਰਚੇ ਦੇ ਆਗੂਆਂ ਨੂੰ ਜਲੀਲ ਵੀ ਕੀਤਾ ਜਾਂਦਾ ਰਿਹਾ ਜਿਸ ਦੇ ਸੰਬੰਧ ਵਿੱਚ ਆਗੂਆਂ ਵੱਲੋੰ ਡੀਸੀ ਪਟਿਆਲਾ ਨੂੰ ਆਖਿਆ ਗਿਆ ਕਿ ਇਹ ਸਿਰਫ ਇਕੱਲਾ ਮੁੱਖ ਮੰਤਰੀ ਪੰਜਾਬ ਦਾ ਕੰਮ ਨਹੀਂ ਸਗੋਂ ਪੰਜਾਬ ਦੇ ਵੱਖ-ਵੱਖ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਜਿਨ੍ਹਾਂ ਵਿੱਚ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ ਪਟਿਆਲਾ ਵੀ ਸ਼ਾਮਿਲ ਹਨ ਆਪਣੇ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦੀ ਲਿਖਤੀ ਗਰੰਟੀ ਦਿੱਤੀ ਸੀ ਪਰ ਲਿਖਤੀ ਗਰੰਟੀ ਦੇਣ ਦੇ ਬਾਵਜੂਦ ਵੀ ਮੀਟਿੰਗ ਕਰਵਾਉਣ ਦੇ ਵਿੱਚ ਅਸਫਲ ਰਹੇ ਇਸ ਦੇ ਸਬੰਧ ਵਿੱਚ ਆਗੂਆਂ ਵੱਲੋੰ ਆਖਿਆ ਗਿਆ ਕਿ ਜਦੋਂ 15 ਵਾਰ ਤੁਹਾਡੇ ਕਹਿਣਾ ਦੇ ਬਾਵਜੂਦ ਮੀਟਿੰਗ ਨਹੀਂ ਕੀਤੀ ਤੇ ਹੁਣ ਤੁਹਾਡੀ ਜਵਾਨੀ ਕਹੀ ਗੱਲ ਤੇ ਕਿਵੇ ਭਰੋਸਾ ਕੀਤਾ ਜਾ ਸਕਦਾ ਹੈ ਇਹ ਭਰੋਸੇ ਯੋਗ ਨਹੀਂ ਹੈ ਇਸ ਲਈ ਜਾਂ ਤਾਂ ਮੁੱਖ ਮੰਤਰੀ ਪੰਜਾਬ 13 ਅਗਸਤ ਤੱਕ ਮੀਟਿੰਗ ਕਰਨ ਤੇ ਜੇ ਮੀਟਿੰਗ ਨਹੀਂ ਕਰਦੇ ਤਾਂ ਅਸੀਂ ਪ੍ਰੋਗਰਾਮ ਨੂੰ ਲਾਗੂ ਕਰਾਗੇ, ਇਸ ਲਈ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸਮੂਹ ਆਗੂਆਂ ਵੱਲੋੰ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਪੁਰਜ਼ੋਰ ਅਪੀਲ ਹੈ ਕਿ 15 ਅਗਸਤ ਦੇ ਸੰਘਰਸ਼ ਪ੍ਰੋ.ਦੀ ਸਫਲਤਾ ਲਈ ਕਮਰਕੱਸੇ ਕਰਕੇ ਜੁੱਟ ਜਾਣ ਤਾਂ ਜੋ ਮੁੱਖ ਮੰਤਰੀ ਪੰਜਾਬ ਸੱਤਾ ਦੇ ਨਸ਼ੇ ਵਿੱਚ ਮੱਧਹੋਸ਼ ਹੈ ਉਸ ਨੂੰ ਗੱਲਬਾਤ ਕਰਕੇ ਮਸਲੇ Punjabi Akhar
ਦਾ ਹੱਲ ਕਰਨ ਲਈ ਮਜਬੂਰ ਕੀਤਾ ਜਾ ਸਕੇ!





















