Code Of Ethics

Download app

Subscribe To Print Edition

ਕੈਨੇਡਾ: ਝੀਲ ’ਚ ਡੁੱਬਣ ਕਾਰਨ ਪੰਜਾਬੀ ਵਿਦਿਆਰਥੀ ਦੀ ਮੌਤ

ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਕੈਨੇਡਾ ਵਿੱਚ ਵਿਦਿਆਰਥੀ ਵੀਜ਼ਾ ’ਤੇ ਆਏ ਅਕਾਸ਼ਦੀਪ ਸਿੰਘ (27) ਦੀ ਲੰਘੇ ਦਿਨ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਥੋੜ੍ਹੇ ਦਿਨ ਪਹਿਲਾਂ ਹੀ ਉਸ ਨੂੰ ਪੱਕੇ ਹੋਣ ਦੇ ਪੇਪਰ ਮਿਲੇ ਸਨ ਤੇ ਇਸ ਦੇ ਜਸ਼ਨ ਵਜੋਂ ਉਹ ਦੋਸਤਾਂ ਨਾਲ ਝੀਲ ’ਤੇ ਗਿਆ ਸੀ। ਇਹ ਘਟਨਾ ਦੋ ਦਿਨ ਪਹਿਲਾਂ ਵਾਪਰੀ ਸੀ, ਪਰ ਬਚਾਅ ਦਲ ਅਤੇ ਪੁਲੀਸ ਵੱਲੋਂ ਉਸ ਦੀ ਲਾਸ਼ ਬਰਾਮਦ ਕਰਨ ਤੋਂ ਬਾਅਦ ਪਛਾਣ ਜਨਤਕ ਕੀਤੀ ਗਈ ਹੈ। ਮ੍ਰਿਤਕ ਨੂੰ ਜਾਨਣ ਵਾਲਿਆਂ ਅਨੁਸਾਰ ਉਸ ਦਾ ਜ਼ਿਆਦਾ ਸਾਹਸੀ ਹੋਣਾ ਉਸਦੀ ਮੌਤ ਦਾ ਕਾਰਨ ਬਣਿਆ। ਡੂੰਘੇ ਪਾਣੀ ਵਿੱਚ ਨਹਾਉਂਦਿਆਂ ਉਸ ਦੇ ਦੋਸਤਾਂ ਨੇ ਉਸ ਨੂੰ ਅੱਗੇ ਜਾਣ ਤੋਂ ਰੋਕਿਆ, ਪਰ ਆਪਣੀ ਆਦਤ ਅਨੁਸਾਰ ਅਕਾਸ਼ਦੀਪ ਇਸ ਨੂੰ ਚੁਣੌਤੀ ਵਜੋਂ ਲੈ ਕੇ ਜਿਵੇਂ ਹੀ ਅੱਗੇ ਵਧਿਆ, ਉਸ ਦੇ ਪੈਰ ਉਖੜ ਗਏ ਤੇ ਉਹ ਪਾਣੀ ਦੇ ਵਹਾਅ ਦੇ ਨਾਲ ਵਹਿ ਗਿਆ। Punjabi Akhar 

Advertisment