Code Of Ethics

Download app

Subscribe To Print Edition

ਸੈਮੀਕੰਡਕਟਰ ਮਿਸ਼ਨ ਸਿਰਫ਼ ਘਰੇਲੂ ਲੋੜਾਂ ਪੂਰਨ ਲਈ ਨਹੀਂ: ਜੈਸ਼ੰਕਰ

**EDS: TWITTER VIDEO GRAB VIA @DrSJaishankar** New Delhi: External Affairs Minister S. Jaishankar speaks at the Semicon India Conference 2023 via a video conference, on Sunday

 

ਨਵੀਂ ਦਿੱਲੀ, 30 ਜੁਲਾਈ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਦਾ ਸੈਮੀਕੰਡਕਟਰ ਮਿਸ਼ਨ ਕੇਵਲ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਨਹੀਂ ਹੈ, ਬਲਕਿ ਇਸ ਦਾ ਮੰਤਵ ਭਰੋਸੇਮੰਦ ਨਿਰਮਾਣ ਲਈ ਆਲਮੀ ਮੰਗ ਨੂੰ ਪੂਰਾ ਕਰਨ ’ਚ ਸਹਿਯੋਗ ਦੇਣਾ ਵੀ ਹੈ। ਜੈਸ਼ੰਕਰ ਨੇ ਗੁਜਰਾਤ ਦੇ ਗਾਂਧੀਨਗਰ ਵਿਚ ‘ਸੈਮੀਕੰਡਕਟਰ ਕਾਨਫਰੰਸ 2023’ ਨੂੰ ਵਰਚੁਅਲ ਤਰੀਕੇ ਨਾਲ ਸੰਬੋਧਨ ਕਰਦਿਆਂ ਦੁਨੀਆ ਭਰ ਦੀਆਂ ਮੋਹਰੀ ਸੈਮੀਕੰਡਕਟਰ ਕੰਪਨੀਆਂ ਦੇ ਚੋਟੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਦੇ ਫੈਸਲਿਆਂ ਤੇ ਸਬੰਧਾਂ ਦੇ ਕਾਰੋਬਾਰਾਂ ’ਤੇ ਕਾਫ਼ੀ ਅਸਰ ਪੈਂਦੇ ਹਨ, ਤੇ ਆਲਮੀ ਅਰਥਚਾਰੇ ਦੀ ‘ਰੀ-ਇੰਜਨੀਅਰਿੰਗ’ ਵਿਚ ਯੋਗਦਾਨ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਤੇ ਜਪਾਨ ਵਿਚਾਲੇ ਸੈਮੀਕੰਡਕਟਰ ਸਪਲਾਈ ਲੜੀ ’ਤੇ ਸਹਿਯੋਗ ਸਬੰਧੀ ਇਕ ਸਮਝੌਤੇ ਨੂੰ ਇਸੇ ਮਹੀਨੇ ਅੰਤਿਮ ਛੋਹਾਂ ਦਿੱਤੀਆਂ ਗਈਆਂ ਹਨ ਤੇ ਇਸੇ ਤਰ੍ਹਾਂ ਦਾ ਇਕ ਸਮਝੌਤਾ ਮਾਰਚ ਵਿਚ ਅਮਰੀਕਾ ਦੇ ਨਾਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਰੋਸਾ ਤੇ ਪਾਰਦਰਸ਼ਤਾ ਡਿਜੀਟਲ ਖੇਤਰ ਦੇ ਭਵਿੱਖ ’ਚ ਅਹਿਮ ਮੁੱਦਿਆਂ ਦੇ ਤੌਰ ’ਤੇ ਉੱਭਰ ਕੇ ਸਾਹਮਣੇ ਆਏ ਹਨ ਤੇ ਅਜਿਹੇ ਸਵਾਲ ਕਿ ‘ਸਾਡਾ ਡੇਟਾ ਕੌਣ ਪ੍ਰੋਸੈੱਸ ਕਰਦਾ ਹੈ ਤੇ ਕੌਣ ਇਸ ਦਾ ਫਾਇਦਾ ਲੈਂਦਾ ਹੈ’, ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਇਸ ਦੁਨੀਆ ਵਿਚ ਬੇਹੱਦ ਅਹਿਮ ਹੈ। ਭਾਰਤ ਦੇਸ਼ ’ਚ ਉਤਪਾਦਨ ਇਕਾਈਆਂ ਸਥਾਪਿਤ ਕਰਨ ਲਈ ਪ੍ਰਮੁੱਖ ਸੈਮੀਕੰਡਕਟਰ ਉਤਪਾਦਕਾਂ ਨੂੰ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ। Punjabi Akhar 

2 thoughts on “ਸੈਮੀਕੰਡਕਟਰ ਮਿਸ਼ਨ ਸਿਰਫ਼ ਘਰੇਲੂ ਲੋੜਾਂ ਪੂਰਨ ਲਈ ਨਹੀਂ: ਜੈਸ਼ੰਕਰ”

Comments are closed.

Advertisment