Code Of Ethics

Download app

Subscribe To Print Edition

ਦੀਪਿਕਾ ਨੇ ਰਣਵੀਰ ਦੀ ਤਸਵੀਰ ਵਾਲੀ ਜੈਕੇਟ ਪਾ ਕੇ ਦੇਖੀ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’

ਮੁੰਬਈ: ਅਦਾਕਾਰ ਜੋੜੀ ਦੀਪਿਕਾ ਪਾਦੂਕੋਨ ਅਤੇ ਰਣਵੀਰ ਸਿੰਘ ਬੀਤੀ ਰਾਤ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਫਿਲਮ ਦੇਖਣ ਗਈ। ਇਸ ਸਬੰਧੀ ਅਦਾਕਾਰ ਜੋੜੀ ਦੀਆਂ ਵਾਇਰਲ ਹੋਈਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਦੀਪਿਕਾ ਦੀ ਡੈਨਿਮ ਜੈਕੇਟ ਨੇ ਸਾਰਿਆਂ ਦਾ ਧਿਆਨ ਖਿੱਚਿਆ ਹੈ। ਉਸ ਦੀ ਇਸ ਜੈਕੇਟ ਦੇ ਅੱਗੇ ਉਸ ਦੇ ਪਤੀ ਰਣਵੀਰ ਸਿੰਘ ਦੇ ਨਾਮ ਦੇ ਪਹਿਲੇ ਅੱਖਰ ‘ਆਰ ਐੱਸ’ ਅਤੇ ਪਿੱਛੇ ਅਦਾਕਾਰ ਦੀ ਤਸਵੀਰ ਛਪੀ ਹੋਈ ਸੀ। ਉਸ ਨੇ ਡੈਨਿਮ ਜੈਕੇਟ ਨਾਲ ਚਿੱਟੇ ਰੰਗ ਦਾ ਟੌਪ ਅਤੇ ਨੀਲਾ ਡੈਨਿਮ ਟਰਾਊਜ਼ਰ ਪਹਿਨਿਆ ਹੋਇਆ ਸੀ। ਦੂਜੇ ਪਾਸੇ ਰਣਵੀਰ ਨੇ ਕਾਲੇ ਰੰਗ ਦੀ ਹੁੱਡੀ ਅਤੇ ਟਰਾਊਜ਼ਰ ਪਹਿਨਿਆ ਸੀ। ਜ਼ਿਕਰਯੋਗ ਹੈ ਕਿ ਫਿਲਮ ਦੇ ਪ੍ਰੀਮੀਅਰ ਵੇਲੇ ਦੀਪਿਕਾ ਨਜ਼ਰ ਨਹੀਂ ਆਈ ਸੀ। ਕਰਨ ਜੌਹਰ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿੱਚ ਰਣਵੀਰ ਸਿੰਘ ਅਤੇ ਆਲੀਆ ਭੱਟ ਨੇ ਮੁੱਖ ਕਿਰਦਾਰ ਅਦਾ ਕੀਤੇ ਹਨ। ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਧਰ ਦੀਪਿਕਾ ਆਉਂਦੇ ਦਿਨੀਂ ‘ਕਲਕੀ 2898 ਏਡੀ’ ਵਿੱਚ ਪ੍ਰਭਾਸ ਅਤੇ ‘ਫਾਈਟਰ’ ਵਿੱਚ ਰਿਤਿਕ ਰੌਸ਼ਨ ਨਾਲ ਨਜ਼ਰ ਆਵੇਗੀ। ਨਾਗ ਅਸ਼ਵਿਨ ਦੇ ਨਿਰਦੇਸ਼ਨ ਹੇਠ ਬਣ ਰਹੀ ‘ਕਲਕੀ 2898 ਏਡੀ’ ਆਉਂਦੇ ਸਾਲ 12 ਜਨਵਰੀ ਨੂੰ ਰਿਲੀਜ਼ ਹੋਵੇਗੀ। Punjabi Akhar 

Advertisment