Code Of Ethics

Download app

Subscribe To Print Edition

ਮੈਲਬਰਨ ’ਚ ਭਾਰਤੀ ਮੂਲ ਦੇ ਗੱਭਰੂ ’ਤੇ ਹਥਿਆਰਬੰਦ ਗਰੋਹ ਵੱਲੋਂ ਚਾਕੂ ਨਾਲ ਹਮਲਾ

ਤੇਜ਼ਧਾਰ ਹਥਿਆਰਾਂ ਨਾਲ ਲੈਸ ਗਰੋਹ ਨੇ ਰਿਆਨ ਤੇ ਉਸ ਦੇ ਦੋ ਦੋਸਤਾਂ ਨੂੰ ਨਿਸ਼ਾਨਾ ਬਣਾਇਆ

ਮੈਲਬਰਨ, 30 ਜੁਲਾਈ :-  ਹਥਿਆਰਬੰਦ ਗਰੋਹ ਨੇ ਭਾਰਤੀ ਮੁੂਲ ਦੇ 16 ਸਾਲਾ ਲੜਕੇ ਨੂੰ ਉਸ ਦੇ ਜਨਮ ਦਿਨ ਮੌਕੇ ਘੇਰ ਕੇ ਉਸ ’ਤੇ ਚਾਕੂਆਂ ਨਾਲ ਵਾਰ ਕੀਤੇ। ਇਸ ਮੌਕੇ ਲੜਕੇ ਨਾਲ ਉਸ ਦੇ ਦੋ ਦੋਸਤ ਵੀ ਮੌਜੂਦ ਸਨ ਤੇ ਬਿਨਾਂ ਭੜਕਾਹਟ ਤੋਂ ਕੀਤੇ ਹਮਲੇ ਦੌਰਾਨ ਇਹ ਤਿੰਨੇ ਬਾਸਕਟਬਾਲ ਖੇਡ ਰਹੇ ਸਨ। ਮੀਡੀਆ ਰਿਪੋਰਟ ਮੁਤਾਬਕ ਇਹ ਘਟਨਾ ਵੀਰਵਾਰ ਨੂੰ ਤਾਰਨੇਟ ਸ਼ਹਿਰ ਵਿੱਚ ਵਾਪਰੀ। ਤੇਜ਼ਧਾਰ ਹਥਿਆਰਾਂ ਨਾਲ ਲੈਸ ਗਰੋਹ ਨੇ ਰਿਆਨ ਸਿੰਘ ਤੇ ਉਸ ਦੇ ਦੋਸਤਾਂ ’ਤੇ ਘਾਤ ਲਗਾ ਕੇ ਹਮਲਾ ਕੀਤਾ। ਰਿਪੋਰਟ ਵਿੱਚ ਕਿਹਾ ਗਿਆ ਕਿ ਸੱਤ ਤੋਂ ਅੱਠ ਵਿਅਕਤੀਆਂ ਦੇ ਗਰੋਹ ਨੇ ਦੋਸਤਾਂ ਦੀ ਤਿੱਕੜੀ ਨੂੰ ਪਹਿਲਾਂ ਘੇਰਿਆ ਅਤੇ ਮੋਬਾਈਲ ਫੋਨ ਉਨ੍ਹਾਂ ਦੇ ਹਵਾਲੇ ਕਰਨ ਲਈ ਕਿਹਾ। ਗਰੋਹ ਮੈਂਬਰਾਂ ਨੇ ਰਿਆਨ ਤੋਂ ਉਸ ਦੇ ਨਵੇਂ ਨਾਈਕੀ ਏਅਰ ਜੌਰਡਨ ਸਨੀਕਰਜ਼ ਵੀ ਮੰਗੇ, ਜੋ ਉਸ ਨੂੰ ਜਨਮ ਦਿਨ ਦੇ ਤੋਹਫੇ ਵਜੋਂ ਮਿਲੇ ਸਨ। ਰਿਆਨ, ਜੋ ਉਭਰਦਾ ਕ੍ਰਿਕਟਰ ਹੈ, ਦੀਆਂ ਵੱਖੀਆਂ, ਬਾਂਹਾਂ ਤੇ ਪਿੱਠ ਵਿੱਚ ਚਾਕੂ ਨਾਲ ਵਾਰ ਕੀਤੇ ਗਏ। ਹਮਲਾਵਰਾਂ ਨੇ ਉਸ ਦੇ ਸਿਰ ਪਿੱਛੇ ਵੀ ਸੱਟ ਮਾਰੀ। ਵਿਕਟੋਰੀਆ ਪੁਲੀਸ ਮੁਤਾਬਕ ਰਿਆਨ ਦੇ ਇਕ ਦੋਸਤ ’ਤੇ ਵੀ ਚਾਕੂ ਨਾਲ ਹਮਲਾ ਕੀਤਾ ਗਿਆ। ਹਮਲਾਵਰ ਮਗਰੋਂ ਮੌਕੇ ਤੋਂ ਫਰਾਰ ਹੋ ਗਏ। ਰਿਆਨ ਤੇ ਉਸ ਦੇ ਦੋਸਤ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Punjabi Akhar 

Advertisment