Code Of Ethics

Download app

Subscribe To Print Edition

ਸਾਬਕਾ ਸੰਸਦੀ ਸਕੱਤਰ ਗੁਰਬਿੰਦਰ ਸਿੰਘ ਅਟਵਾਲ ਦਾ ਦੇਹਾਂਤ

File Photo–Demise of ex-Congress minister Gurbinder S Atwal following brain haemorrhage during a flight to Srinagar.

ਫਿਲੌਰ, 25 ਜੁਲਾਈ

ਸੰਸਦੀ ਸਕੱਤਰ ਅਤੇ ਹਲਕਾ ਨੂਰਮਹਿਲ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਬਿੰਦਰ ਸਿੰਘ ਅਟਵਾਲ ਦਾ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਆਪਣੇ ਰਿਸ਼ਤੇਦਾਰਾਂ ਨਾਲ ਸ੍ਰੀਨਗਰ ਗਏ ਹੋਏ ਸਨ, ਜਿਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਮੌਤ ਦਾ ਕਾਰਨ ਦਿਮਾਗ ਦੀ ਨਸ ਫਟਣਾ ਦੱਸਿਆ ਜਾ ਰਿਹਾ ਹੈ। ਉਹ ਕਾਂਗਰਸ ਵਿਚ ਅੱਜ-ਕੱਲ੍ਹ ਨਵਜੋਤ ਸਿੱਧੂ ਨੇ ਨੇੜੇ ਸਮਝੇ ਜਾਂਦੇ ਸਨ। ਅਟਵਾਲ ਕਿੱਤੇ ਵਜੋਂ ਵਕੀਲ ਸਨ। ਉਨ੍ਹਾਂ ਕਾਂਗਰਸ ਵੱਲੋਂ 1992 ’ਚ ਪਹਿਲੀ ਵਾਰ ਹਲਕਾ ਨੂਰਮਹਿਲ ਤੋਂ ਚੋਣ ਲੜੀ ਅਤੇ 12,749 ਵੋਟ ਪ੍ਰਾਪਤ ਕਰ ਕੇ ਸੀਪੀਐੱਮ ਦੇ ਕੁਲਵੰਤ ਸਿੰਘ ਸੰਧੂ ਨੂੰ 244 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਕਾਂਗਰਸ ਵੱਲੋਂ 1997 ਦੌਰਾਨ ਟਿਕਟ ਨਾ ਦੇਣ ਤੋਂ ਖਫ਼ਾ ਹੋ ਕੇ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ, ਜਿਸ ਵਿੱਚ ਉਨ੍ਹਾਂ ਨੂੰ 448 ਵੋਟਾਂ ਦੇ ਫਰਕ ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਉਨ੍ਹਾਂ 2002 ’ਚ ਬਤੌਰ ਕਾਂਗਰਸ ਉਮੀਦਵਾਰ 9279 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ, ਇਸੇ ਦੌਰਾਨ ਉਨ੍ਹਾਂ ਨੂੰ ਸੰਸਦੀ ਸਕੱਤਰ ਬਣਾਇਆ ਗਿਆ। ਸਾਲ 2007 ਵਿੱਚ 5418 ਵੋਟਾਂ ਦੇ ਫਰਕ ਨਾਲ ਉਨ੍ਹਾਂ ਨੂੰ ਮੁੜ ਹਾਰ ਦੇਖਣੀ ਪਈ। ਹਲਕਾ ਨੂਰਮਹਿਲ ਖ਼ਤਮ ਹੋਣ ਉਪਰੰਤ ਉਹ ਹਲਕਾ ਨਕੋਦਰ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਰਹੇ। 2017 ਦੌਰਾਨ ਉਨ੍ਹਾਂ ਨੂੰ ਹਲਕਾ ਭੁਲੱਥ ਤੋਂ ਕਾਂਗਰਸ ਨੇ ਟਿਕਟ ਦਿੱਤੀ ਪਰ ਉਨ੍ਹਾਂ ਚੋਣ ਲੜਨ ਤੋਂ ਇਨਕਾਰ ਕਰ ਕੇ ਹਲਕਾ ਨਕੋਦਰ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਲੜੀ, ਜਿਸ ’ਚ ਉਨ੍ਹਾਂ ਨੂੰ ਸਿਰਫ਼ 1664 ਵੋਟ ਹੀ ਮਿਲੇ। ਉਹ ਪੰਜਾਬ ਦੀ ਸਿਆਸਤ ਵਿੱਚ ਬਾਗੀ ਆਗੂ ਵਜੋਂ ਜਾਣੇ ਜਾਂਦੇ ਰਹਿਣਗੇ।

Advertisment