Code Of Ethics

Download app

Subscribe To Print Edition

ਮੁੱਖ ਮੰਤਰੀ ਦੇ ਠੇਕਾ ਮੁਲਾਜ਼ਮਾਂ ਪ੍ਰਤੀ ਨਾਂਹ ਪੱਖੀ ਵਿਹਾਰ ਵਿਰੁੱਧ ਤਿੱਖੇ ਸੰਘਰਸ਼ ਦਾ ਐਲਾਨ ਮੁੱਖ ਮੰਤਰੀ ਦੇ ਨਫ਼ਰਤੀ ਵਿਹਾਰ ਵਿਰੁੱਧ ਠੇਕਾ ਮੁਲਾਜ਼ਮਾਂ ਨੂੰ ਪਰਿਵਾਰਾਂ ਸਮੇਤ ਸੰਘਰਸ਼ ਦੀਆਂ ਤਿਆਰੀਆਂ ਵਿੱਚ ਜੁਟ ਜਾਣ ਦਾ ਸੁਨੇਹਾ

ਲੁਧਿਆਣਾ 24 ਜੁਲਾਈPunjabi Akhar  ) ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੀ ਸੂਬਾ ਪੱਧਰੀ ਮੀਟਿੰਗ ਈਸੜੂ ਭਵਨ ਵਿੱਚ ਲੁਧਿਆਣਾ ਵਿਖੇ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਠੇਕਾ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ ਨੰ:31),ਪਾਵਰਕਾਮ ਅਤੇ ਟਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ,ਪੀ.ਐੱਸ.ਪੀ.ਸੀ.ਐੱਲ.ਅਤੇ ਪੀ.ਐੱਸ.ਟੀ.ਸੀ.ਐੱਲ.ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ,ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ,ਵੇਰਕਾ ਮਿਲਕ ਅਤੇ ਕੈਟਲ ਫੀਡ ਪਲਾਂਟ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ,ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ,ਸਾਂਝਾ ਮੰਚ ਠੇਕਾ ਮੁਲਾਜ਼ਮ ਯੂਨੀਅਨ ਰੋਪੜ,ਪੀ.ਡਬਲਿਊ.ਡੀ.(ਇਲੈੱਕਟਰੀਕਲ) ਆਊਟਸੋਰਸ਼ਡ ਮੁਲਾਜ਼ਮ ਯੂਨੀਅਨ ਪੰਜਾਬ ਅਤੇ ਸਿਹਤ ਵਿਭਾਗ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਆਗੂਆਂ ਨੇ ਹਿੱਸਾ ਲਿਆ ਗਿਆ,ਮੀਟਿੰਗ ਵਿੱਚ ਪੱਕੇ ਕੰਮ ਖੇਤਰ ਵਿੱਚ ਪੱਕਾ ਰੋਜ਼ਗਾਰ ਲਾਗੂ ਕਰਨ,ਘੱਟੋ-ਘੱਟ ਗੁਜ਼ਾਰੇ ਦੇ ਕਾਨੂੰਨ1948 ਮੁਤਾਬਿਕ ਤਨਖਾਹ ਨਿਸ਼ਚਿਤ ਕਰਨ ਅਤੇ ਅਨੇਕਾਂ ਮੰਗਾਂ ਦੇ ਨਾਲ ਮੁੱਖ ਮੰਤਰੀ ਪੰਜਾਬ ਦੇ ਠੇਕਾ ਮੁਲਾਜ਼ਮਾਂ ਪ੍ਰਤੀ ਧਾਰਨ ਕੀਤੇ ਦੁਸ਼ਮਣਾਂ ਵਰਗੇ ਵਿਹਾਰ ਤੇ ਚਰਚਾ ਕਰਕੇ ਇਸ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਸੱਤਾ ਵਿੱਚ ਆਉਣ ਸਮੇਂ ਮੁਲਾਜ਼ਮਾਂ ਦੇ ਵਿੱਚ ਭਰਮ ਸੀ ਕਿ ਸ਼ਾਇਦ ਇਹ ਸਰਕਾਰ ਉਹਨਾਂ ਦੀਆਂ ਇਹ ਬੁਨਿਆਦੀ ਅਤੇ ਗੰਭੀਰ ਸਮੱਸਿਆਵਾਂ ਦਾ ਲਾਜ਼ਮੀ ਹੀ ਕੋਈ ਹਾਂ ਪੱਖੀ ਹੱਲ ਕਰੇਗੀ,ਪਰ ਇਸ ਭਰਮ ਵਿੱਚੋਂ “ਮੋਰਚੇ” ਵੱਲੋੰ ਸੰਘਰਸ਼ ਦੀ ਥਾਂ ਗੱਲਬਾਤ ਰਾਹੀਂ ਮੰਗਾਂ ਦਾ ਹੱਲ ਕਰਨ ਦੀ ਦਰੁਸਤ ਪਹੁੰਚ ਅਪਣਾਕੇ ਚੱਲਣ ਦਾ ਫੈਸਲਾ ਕੀਤਾ ਗਿਆ,ਜਿਸ ਤੇ ਅਮਲ ਕਰਦਿਆਂ ਮੋਰਚੇ ਵੱਲੋਂ ਮਿਤੀ 03-04-2022 ਨੂੰ ਪੰਜਾਬ ਸਰਕਾਰ ਨੂੰ ਪਹਿਲਾ ਮੰਗ ਪੱਤਰ ਭੇਜਕੇ ਗੱਲਬਾਤ ਲਈ ਸਮੇਂ ਦੀ ਮੰਗ ਕੀਤੀ ਗਈ,ਜਿਸ ਤੇ ਸਰਕਾਰ ਵੱਲੋਂ 07-04-2022 ਦੀ ਲਿਖਤੀ ਮੀਟਿੰਗ ਦਿੱਤੀ ਗਈ,ਪਰ ਅਫਸੋਸਨਾਕ ਹਾਲਤ ਉਦੋਂ ਸਾਹਮਣੇ ਆਈ ਜਦੋਂ ਮੁੱਖ ਮੰਤਰੀ ਦੇ ਦਫਤਰ ਵੱਲੋੰ ਐਨ ਮੌਕੇ ਤੇ ਜਾਕੇ ਚੰਡੀਗੜ੍ਹ ਪਹੁੰਚਣ ਤੇ ਮੁੱਖ ਮੰਤਰੀ ਸਾਹਿਬ ਦੇ ਜ਼ਰੂਰੀ ਰੁਝੇਵਿਆਂ ਦੇ ਬਹਾਨੇ ਹੇਠ ਮੀਟਿੰਗ ਕਰਨ ਤੋਂ ਅਸਮਰਥਾ ਪਰਗਟ ਕੀਤੀ ਗਈ,ਇਹ ਮੀਟਿੰਗ ਦਾ ਲਿਖਤੀ ਸਮਾਂ ਦੇਕੇ ਐਨ ਮੌਕੇ ਤੇ ਜਾਕੇ ਗੱਲਬਾਤ ਕਰਨ ਤੋਂ ਇਨਕਾਰ ਦੀ ਸ਼ੁਰੂਆਤ ਸੀ,ਇਸ ਤੋਂ ਬਾਅਦ ਲਗਾਤਾਰ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਵੱਲੋੰ ਘੱਟੋ-ਘੱਟ ਪੰਦਰਾਂ ਵਾਰ ਮੀਟਿੰਗ ਦਾ ਸਮਾਂ ਦੇਕੇ ਐਨ ਮੌਕੇ ਤੇ ਜਾਕੇ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਗਿਆ,ਮੀਟਿੰਗ ਦਾ ਸਮਾਂ ਤਹਿ ਕਰਵਾਕੇ ਲਿਖ਼ਤੀ ਪੱਤਰ ਵੀ ਜੁੰਮੇਵਾਰ ਅਧਿਕਾਰੀਆਂ ਅਤੇ ਮੰਤਰੀਆਂ-ਵਿਧਾਇਕਾਂ ਵੱਲੋੰ ਦਿੱਤੇ ਗਏ ਜਿੰਨਾਂ ਵਿੱਚ ਡੀ.ਸੀ.ਸਾਹਿਬ ਸੰਗਰੂਰ,ਐੱਸ.ਡੀ.ਐੱਮ.ਸਾਹਿਬ ਧੂਰੀ ਅਤੇ ਸੰਗਰੂਰ,ਪੰਜਾਬ ਸਰਕਾਰ ਦੇ ਵਿੱਤ ਮੰਤਰੀ ਸਾਹਿਬ,ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ,ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ,ਹਲਕਾ ਜਲੰਧਰ ਸ਼ਹਿਰ ਦੇ ਵਿਧਾਇਕ ਆਦਿ ਸ਼ਾਮਲ ਹਨ,ਪਰ ਮੁੱਖ ਮੰਤਰੀ ਸਾਹਿਬ ਜਿਹੜੇ ਨਾਟਕੀ ਅੰਦਾਜ਼ ਵਿੱਚ ਆਪਣੇ-ਆਪ ਨੂੰ ਪਹਿਲੇ ਮੁੱਖ ਮੰਤਰੀਆਂ ਨਾਲੋਂ ਬਿਹਤਰ ਹੋਣ ਦਾ ਨਾਟਕ ਕਰਦੇ ਹਨ,ਪਿਛਲੇ ਇੱਕ ਸਾਲ ਤੋਂ ਵੱਧ ਅਰਸੇ ਵਿੱਚ ਉਹਨਾਂ ਵੱਲੋੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂਆਂ ਨਾਲ ਮੀਟਿੰਗ ਕਰਨ ਦੀ ਅਪੀਲ ਨੂੰ ਲਗਾਤਾਰ ਠੁਕਰਾਕੇ ਇਹ ਸਾਬਤ ਕੀਤਾ ਹੈ ਕਿ ਇਹ ਠੇਕਾ ਮੁਲਾਜ਼ਮਾਂ ਨਾਲ ਨਫ਼ਰਤੀ ਵਿਹਾਰ ਦੀਆਂ ਪਹਿਲੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਹਨ,ਇੱਥੋਂ ਤੱਕ ਕਿ ਫ਼ੀਲਡ ਵਿਚ ਆਉਣ ਤੇ ਵਿਰੋਧ ਪ੍ਰਦਰਸ਼ਨਾਂ ਸਮੇਂ ਵੀ ਗਲਬਾਤ ਦੇ ਲਿਖਤੀ ਅਤੇ ਜਬਾਨੀ ਝੂਠੇ ਲਾਰੇ ਲਾਕੇ ਠੇਕਾ ਮੁਲਾਜ਼ਮਾਂ ਨਾਲ ਲਗਾਤਾਰ ਧੋਖਾ ਕੀਤਾ ਗਿਆ,ਇਸ ਧੋਖੇ ਭਰੀ ਖੇਡ ਵਿੱਚ ਐੱਸ.ਐੱਸ.ਪੀ.ਸਾਹਿਬ ਪਟਿਆਲਾ ਅਤੇ ਜਲੰਧਰ ਅਤੇ ਡੀ.ਸੀ.ਸਾਹਿਬ ਬਠਿੰਡਾ ਵੀ ਸ਼ਾਮਲ ਰਹੇ ਹਨ,ਆਗੂਆਂ ਨੇ ਕਿਹਾ ਕਿ ਜਬਰ-ਜ਼ੁਲਮ ਅਤੇ ਬੇਇਨਸਾਫੀਆਂ ਦੀ ਇਸ ਤੋਂ ਵੱਧ ਹੱਦ ਹੋਰ ਹੋ ਵੀ ਕੀ ਸਕਦੀ ਹੈ ਕਿ ਠੇਕਾ ਮੁਲਾਜ਼ਮ ਆਪਣੀਆਂ ਮੁਸ਼ਕਿਲਾਂ ਦੇ ਹੱਲ ਲਈ ਮੁੱਖ ਮੰਤਰੀ ਸਾਹਿਬ ਕੋਲੋਂ ਮੀਟਿੰਗ ਲਈ ਸਮੇਂ ਦੀ ਮੰਗ ਕਰਨ ਅਤੇ ਸੱਤਾ ਦੇ ਹੰਕਾਰ ਵਿੱਚ ਗ੍ਰਸਿਆ ਮੁੱਖ ਮੰਤਰੀ ਝੂਠੇ ਲਾਰੇ ਲਾਕੇ ਠੇਕਾ ਮੁਲਾਜ਼ਮਾਂ ਦੇ ਸੱਦਿਆਂ ਨੂੰ ਲਗਾਤਾਰ ਠੁਕਰਾਉਣ ਦੇ ਧੋਖੇ ਭਰੇ ਵਿਹਾਰ ਦੇ ਰਾਹ ਤੁਰਿਆ ਹੋਇਆ ਹੈ,ਇਸ ਹਾਲਤ ਵਿੱਚ ਠੇਕਾ ਮੁਲਾਜ਼ਮਾਂ ਕੋਲ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ ਜਿਸ ਲਈ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੈ,ਮੋਰਚੇ ਦੇ ਆਗੂਆਂ ਨੇ ਅਗਲੇ ਸੰਘਰਸ਼ ਪ੍ਰੋ.ਦਾ ਐਲਾਨ ਕਰਦਿਆਂ ਕਿਹਾ ਕਿ ਇਸ ਵਾਰ 15 ਅਗਸਤ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾਵੇਗਾ,ਇਸ ਦਿਨ ਮੁੱਖ ਮੰਤਰੀ ਪੰਜਾਬ,ਵਿੱਤ ਮੰਤਰੀ ਪੰਜਾਬ,ਕਿਰਤ ਮੰਤਰੀ ਪੰਜਾਬ,ਬਿਜਲੀ ਮੰਤਰੀ ਪੰਜਾਬ ਅਤੇ ਜਲ ਸਪਲਾਈ ਮੰਤਰੀ ਪੰਜਾਬ ਜਿੰਨਾਂ ਵੀ ਸ਼ਹਿਰਾਂ ਅਤੇ ਕਸਬਿਆਂ ਵਿੱਚ ਝੂਠੀ ਅਜ਼ਾਦੀ ਦਾ ਪ੍ਰਪੰਚ ਰਚਣਗੇ ਉਹਨਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਠੇਕਾ ਮੁਲਾਜ਼ਮ ਪਰਿਵਾਰਾਂ ਸਮੇਤ ਵੱਡੇ ਇਕੱਠ ਕਰਕੇ ਕਾਲੇ ਝੰਡਿਆਂ ਨਾਲ ਜੋਰਦਾਰ ਵਿਰੋਧ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਨੂੰ ਗੱਲਬਾਤ ਕਰਨ ਲਈ ਮਜ਼ਬੂਰ ਕਰਨਗੇ,ਆਗੂਆਂ ਨੇ ਕਿ ਇਸ ਸੰਘਰਸ਼ ਸੱਦੇ ਦੀ ਸਫ਼ਲਤਾ ਲਈ ਪੂਰੇ ਪੰਜਾਬ ਦੀ ਚਾਰ ਜੋਨਾਂ ਵਿੱਚ ਵੰਡ ਕੀਤੀ ਗਈ ਹੈ,ਜਿੰਨਾਂ ਵਿੱਚ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਦੇ ਸੂਬਾਈ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ,ਇਹ ਸੂਬਾ ਆਗੂ ਵੱਖਰੇ ਵੱਖਰੇ ਜੋਨਾਂ ਵਿੱਚ ਸਾਰੀਆਂ ਜਥੇਬੰਦੀਆਂ ਦੀਆਂ ਸਾਂਝੀਆਂ ਮੀਟਿੰਗਾੱ ਕਰਕੇ ਪਹਿਲ ਪ੍ਰਿਥਮੇ ਸੰਘਰਸ਼ ਪ੍ਰੋਗਰਾਮ ਦੀ ਜਾਣਕਾਰੀ ਸਾਂਝੀ ਕਰਕੇ ਸੰਘਰਸ਼ ਦੀ ਸਫਲਤਾ ਦੀ ਵਿਉਂਤਬੰਦੀ ਤਹਿ ਕਰਨਗੇ,ਇਸ ਉਪਰੰਤ ਵੱਖ-ਵੱਖ ਜੋਨਾਂ ਵਿੱਚ ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਦੀਆਂ ਸਾਂਝੀਆਂ ਅਤੇ ਵੱਧਵੀਆਂ ਮੀਟਿੰਗਾਂ ਕਰਕੇ ਸੰਘਰਸ਼ ਦੀ ਸਫਲਤਾ ਲਈ ਵਿਉਂਤਬੰਦੀ ਤਹਿ ਕੀਤੀ ਜਾਵੇਗੀ ਉਸ ਨੂੰ ਅਮਲ ਵਿੱਚ ਲਾਗੂ ਕਰਨ ਲਈ ਯਤਨ ਕੀਤੇ ਜਾਣਗੇ ਇਸ ਅਰਸੇ ਵਿੱਚ 05 ਅਗਸਤ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਰ ਵਿੱਚ ਜਿੱਥੇ ਵੀ ਜਾਣਗੇ ਉੱਥੇ ਹੀ ਉਹਨਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ,ਮੀਟਿੰਗ ਵਿੱਚ ਸ਼ਾਮਿਲ ਵਰਿੰਦਰ ਸਿੰਘ ਮੋਮੀ,ਬਲਿਹਾਰ ਸਿੰਘ ਕਟਾਰੀਆ,ਪਵਨਦੀਪ ਸਿੰਘ,ਗੁਰਵਿੰਦਰ ਸਿੰਘ ਪੰਨੂੰ,ਜਗਰੂਪ ਸਿੰਘ ਲਹਿਰਾ,ਸਿਮਰਨਜੀਤ ਸਿੰਘ ਨੀਲੋਂ,ਸ਼ੇਰ ਸਿੰਘ ਖੰਨਾ,ਸੁਰਿੰਦਰ ਕੁਮਾਰ ਅਤੇ ਜਸਪ੍ਰੀਤ ਸਿੰਘ ਗਗਨ ਆਦਿ ਆਗੂਆਂ ਨੇ ਪੰਜਾਬ ਪੁਲਿਸ ਅਤੇ ਜਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇੱਕ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਉਹ ਸੰਘਰਸ਼ ਨੂੰ ਵੇਖਕੇ ਪਹਿਲਾਂ ਵਾਂਗ ਮੀਟਿੰਗ ਕਰਵਾਉਣ ਦੇ ਝੂਠੇ ਸੱਦਿਆਂ ਰਾਹੀਂ ਠੇਕਾ ਮੁਲਾਜ਼ਮਾਂ ਨੂੰ ਸ਼ਰਮਿੰਦਾ ਕਰਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਸਮੁੱਚੇ ਠੇਕਾ ਮੁਲਾਜ਼ਮ ਝੂਠ ਦੇ ਇਸ ਸੰਤਾਪ ਨੂੰ ਪਿਛਲੇ ਸਵਾ ਸਾਲ ਤੋਂ ਆਪਣੇ ਹੱਡੀਂ ਹੰਢਾਉਂਦੇ ਆ ਰਹੇ ਹਨ! Punjabi Akhar 

ਜਾਰੀ ਕਰਤਾ:-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ)

Advertisment