
ਜੈਪੁਰ, 21 ਜੁਲਾਈ
ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਅੱਜ ਤੜਕੇ 4.4 ਸ਼ਿੱਦਤ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜੈਪੁਰ ਦੇ ਕਈ ਹਿੱਸਿਆਂ ਵਿੱਚ ਸਵੇਰੇ ਲਗਪਗ ਚਾਰ ਵਜੇ ਭੂਚਾਲ ਆਉਣ ਕਾਰਨ ਲੋਕ ਘਬਰਾ ਕੇ ਘਰਾਂ ਵਿੱਚੋਂ ਬਾਹਰ ਆ ਗਏ। ਕੌਮੀ ਭੂਚਾਲ ਵਿਗਿਆਨ ਕੇਂਦਰ (ਐੱਨਸੀਐੱਸ) ਜੈਪੁਰ ਵਿੱਚ ਭੂਚਾਲ ਸਵੇਰੇ ਚਾਰ ਵਜ ਕੇ ਨੌਂ ਮਿੰਟ ’ਤੇ ਕਰੀਬ ਦਸ ਕਿਲੋਮੀਟਰ ਦੀ ਡੂੰਘਾਈ ’ਤੇ ਆਇਆ ਸੀ। Punjabi Akhar





















