
ਕੋਲਕਾਤਾ, 21 ਜੁਲਾਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਕਾਲੀਘਾਟ ਸਥਿਤ ਰਿਹਾਇਸ਼ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਪੁਲੀਸ ਨੇ ਅੱਜ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਕਾਰ ਵਿੱਚੋਂ ਹਥਿਆਰ ਵੀ ਮਿਲੇ ਹਨ। ਕੋਲਕਾਤਾ ਦੇ ਪੁਲੀਸ ਕਮਿਸ਼ਨਰ ਵਿਨੀਤ ਗੋਇਲ ਨੇ ਦੱਸਿਆ ਕਿ ਵਿਅਕਤੀ ਨੇ ਕਾਲਾ ਕੋਟ ਪਾਇਆ ਹੋਇਆ ਸੀ ਅਤੇ ਉਸ ਦੀ ਪਛਾਣ ਨੂਰ ਆਲਮ ਵਜੋਂ ਹੋਈ ਹੈ। ਆਲਮ ਦੀ ਕਾਰ ’ਤੇ ‘ਪੁਲੀਸ’ ਦਾ ਸਟਿਕਰ ਵੀ ਲੱਗਿਆ ਹੋਇਆ ਹੈ। ਉਸ ਦੀ ਕਾਰ ਜ਼ਬਤ ਕੀਤੀ ਗਈ ਹੈ। Punjabi Akhar





















