Code Of Ethics

Download app

Subscribe To Print Edition

ਕੈਨੇਡਾ: ਚੋਰ ਗਰੋਹ ਦਾ ਪਰਦਾਫਾਸ਼; 15 ਪੰਜਾਬੀ ਗ੍ਰਿਫ਼ਤਾਰ ਮੁਲਜ਼ਮਾਂ ਦੀ 90 ਲੱਖ ਡਾਲਰ ਤੋਂ ਵੱਧ ਦੀ ਜਾਇਦਾਦ ਜ਼ਬਤ

ਟੋਰਾਂਟੋ, 21 ਜੁਲਾਈ
ਕੈਨੇਡਾ ਪੁਲੀਸ ਨੇ ਵਾਹਨ ਚੋਰੀ ਦੇ ਇੱਕ ਵੱਡੇ ਗਰੋਹ ਦਾ ਪਰਦਾਫਾਸ਼ ਕਰਦਿਆਂ ਭਾਰਤੀ ਮੂਲ ਦੇ 15 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਚੋਰੀ ਦੇ ਸਾਮਾਨ ਸਮੇਤ 90 ਲੱਖ ਡਾਲਰ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ। ਇਹ ਸਾਰੇ ਮੁਲਜ਼ਮ ਪੰਜਾਬ ਨਾਲ ਸਬੰਧਤ ਹਨ। ਪੀਲ ਰਿਜਨਲ ਪੁਲੀਸ ਨੇ ਦੱਸਿਆ ਕਿ ਪੀਲ ਰਿਜਨਲ ਨਗਰਪਾਲਿਕਾ ਖੇਤਰ ਅਤੇ ਗਰੇਟਰ ਟੋਰਾਂਟੋ ਏਰੀਆ (ਜੀਟੀਏ) ਵਿੱਚ ਕਈ ਟਰੈਕਟਰ-ਟਰੇਲਰ ਅਤੇ ਵਾਹਨਾਂ ਦੀ ਚੋਰੀ ਦੀਆਂ ਘਟਨਾਵਾਂ ਦੀ ਜਾਂਚ ਲਈ ਮਾਰਚ ਵਿੱਚ ਇੱਕ ਸਾਂਝੀ ਟਾਸਕ ਫੋਰਸ ਦਾ ਗਠਨ ਕੀਤਾ ਸੀ। ਜਾਂਚ ਵਿੱਚ ਇਸ ਨੂੰ ‘ਪ੍ਰਾਜੈਕਟ ਬਿੱਗ ਰਿਗ’ ਦਾ ਨਾਂ ਦਿੱਤਾ ਗਿਆ ਅਤੇ ਇਸ ਗਰੋਹ ਦਾ ਪਰਦਾਫਾਸ਼ ਕਰਕੇ ਜੀਟੀਏ ਵਿੱਚ ਵੱਖ ਵੱਖ ਸ਼ਹਿਰਾਂ ਤੋਂ ਭਾਰਤੀ ਮੂੁਲ ਦੇ 15 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਅਧਿਕਾਰੀ ਮਾਰਕ ਹੇਅਵੁੱਡ ਨੇ ਦੱਸਿਆ ਕਿ ਮੁਲਜ਼ਮ ਸੜਕ ਕਿਨਾਰਿਓਂ ਟਰੱਕ ਚੋਰੀ ਕਰਦੇ ਸਨ। ਪੀਲ ਪੁਲੀਸ ਦੇ ਜਾਂਚ ਪੜਤਾਲ ਅਤੇ ਐਮਰਜੈਂਸੀ ਸੇਵਾਵਾਂ ਦੇ ਡਿਪਟੀ ਚੀਫ ਨਿੱਕ ਮਿਲੀਨੋਵਿੱਚ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬਲਕਾਰ ਸਿੰਘ (42), ਅਜੈ ਅਜੈ (26), ਮਨਜੀਤ ਪਾੜਾ (40), ਜਗਜੀਵਨ ਸਿੰਘ (25), ਅਮਨਦੀਪ ਬੈਦਵਾਣ (41), ਕਰਮਸ਼ੰਦ ਸਿੰਘ (58), ਜਸਵਿੰਦਰ ਅਟਵਾਲ (45), ਲਖਵੀਰ ਸਿੰਘ (45), ਜਗਪਾਲ ਸਿੰਘ (34), ਉਪਕਰਨ ਸੰਧੂ (31), ਸੁਖਵਿੰਦਰ ਸਿੰਘ (44), ਕੁਲਵੀਰ ਬੈਂਸ (39), ਬੰਸ਼ੀਧਰ ਲਾਲਸਰਨ (39), ਸ਼ੋਬਿਤ ਵਰਮਾ (23), ਸੁਖਨਿੰਦਰ ਢਿੱਲੋਂ (34) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ Punjabi Akhar 

Advertisment