Code Of Ethics

Download app

Subscribe To Print Edition

ਮਾਧੋਪੁਰ ਹੈੱਡਵਰਕਸ ਤੋਂ 14 ਹਜ਼ਾਰ 900 ਕਿਊਸਿਕ ਪਾਣੀ ਪਾਕਿਸਤਾਨ ਵੱਲ ਛੱਡਿਆ

ਪਠਾਨਕੋਟ, 19 ਜੁਲਾਈ
ਰਣਜੀਤ ਸਾਗਰ ਡੈਮ ਤੋਂ ਬਿਜਲੀ ਦਾ ਉਤਪਾਦਨ ਪੂਰਾ ਪੈਦਾ ਕਰਨ ਲਈ ਮਾਧੋਪੁਰ ਹੈਡਵਰਕਸ ਤੋਂ ਛੇ ਗੇਟ ਖੋਲ੍ਹ ਕੇ ਅੱਜ 14 ਹਜ਼ਾਰ 900 ਕਿਊਸਿਕ ਪਾਣੀ ਪਾਕਿਸਤਾਨ ਵੱਲ ਛੱਡ ਦਿੱਤਾ ਗਿਆ ਹੈ। ਅੱਜ ਸ਼ਾਮ ਨੂੰ 5 ਵਜੇ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਾਣੀ ਦਾ ਪੱਧਰ ਵਧ ਕੇ 523.25 ਮੀਟਰ ਹੋ ਗਿਆ ਹੈ ਤੇ ਡੈਮ ਦੀ ਝੀਲ ’ਚ ਪਹਾੜਾਂ ’ਚੋਂ 35 ਹਜ਼ਾਰ 800 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਸੀ। ਡੈਮ ਦੇ ਚਾਰੇ ਯੂਨਿਟ ਚਲਾ ਕੇ 600 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਅਤੇ ਬਿਜਲੀ ਪੈਦਾ ਕਰਨ ਤੋਂ ਬਾਅਦ 19 ਹਜ਼ਾਰ 828 ਕਿਊਸਿਕ ਪਾਣੀ ਹੇਠਾਂ ਮਾਧੋਪੁਰ ਹੈਡਵਰਕਸ ਵੱਲ ਛੱਡਿਆ ਜਾ ਰਿਹਾ ਹੈ।
ਮਾਧੋਪੁਰ ਹੈਡਵਰਕਸ ਦੇ ਐੱਸਡੀਓ ਪ੍ਰਦੀਪ ਕੁਮਾਰ ਅਨੁਸਾਰ ਹੇਠਾਂ ਪੈਂਦੇ ਜ਼ਿਲ੍ਹਿਆਂ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਪਾਣੀ ਦੀ ਮੰਗ ਘਟਣ ਕਰਕੇ ਪਾਕਿਸਤਾਨ ਵੱਲ ਪਾਣੀ ਛੱਡਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਐੱਮਬੀ ਲਿੰਕ ਨਹਿਰ ਵਿੱਚ ਪਾਣੀ ਬਿਲਕੁਲ ਨਹੀਂ ਛੱਡਿਆ ਜਾ ਰਿਹਾ ਜਦ ਕਿ ਯੂਬੀਡੀਸੀ ਨਹਿਰਾਂ ਵਿੱਚ 3900 ਕਿਊਸਿਕ ਪਾਣੀ ਭੇਜਿਆ ਜਾ ਰਿਹਾ ਹੈ ਅਤੇ 14 ਹਜ਼ਾਰ 900 ਕਿਊਸਿਕ ਪਾਣੀ ਪਾਕਿਸਤਾਨ ਵੱਲ ਭੇਜਿਆ ਜਾ ਰਿਹਾ ਹੈ।
ਸ਼ਾਹਪੁਰਕੰਡੀ ਡੈਮ ਦੇ ਮੁੱਖ ਇੰਜਨੀਅਰ ਸ਼ੇਰ ਸਿੰਘ ਨੇ ਦੱਸਿਆ ਕਿ ਸ਼ਾਹਪੁਰਕੰਡੀ ਡੈਮ ਦੇ ਮੁੱਖ ਬੰਨ੍ਹ ਦਾ ਨਿਰਮਾਣ ਕਾਰਜ ਜੰਗੀ ਪੱਧਰ ’ਤੇ ਜਾਰੀ ਹੈ। ਇਹ ਕੰਮ ਮੁਕੰਮਲ ਹੋਣ ਮਗਰੋਂ ਬੰਨ੍ਹ ਦੇ ਪਿੱਛੇ ਝੀਲ ਦੇ ਰੂਪ ਵਿੱਚ ਪਾਣੀ ਰੋਕਣਾ ਸ਼ੁਰੂ ਕਰ ਦਿੱਤਾ ਜਾਵੇਗਾ। Punjabi Akhar 

Leave a Comment

Advertisment

You May Like This