
ਬਠਿੰਡਾ ਡਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਵੱਲੋਂ ਸੀ ਐਚ ਬੀ ਕਾਮਿਆਂ ਖਿਲਾਫ ਪੱਤਰ ਜਾਰੀ ਕਰਕੇ ਆਉਟਸੋਰਸਡ ਮੁਲਾਜ਼ਮਾਂ ਦੀ ਛਾਂਟੀ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ :- ਰਾਮਵਰਨ
ਅੱਜ ਤਾਲਮੇਲ ਕਮੇਟੀ ਵਲੋਂ ਸੰਘਰਸ਼ ਦਾ ਪ੍ਰੋਗਰਾਮ ਤਹਿ ਕੀਤਾ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਆਉਟਸੋਰਸਡ ਮੁਲਾਜ਼ਮ ਸੰਘਰਸ਼ ਕਰਦੇ ਆ ਰਹੇ ਹਨ ਬੋਰਡ ਮਨੇਜਮੈੰਟ ਜੋ ਬਾਜਵ ਮੰਗਾਂ ਉਨ੍ਹਾਂ ਨੂੰ ਮੰਨਣ ਵਾਸਤੇ ਤਿਆਰ ਨਹੀਂ ਹੈ।
ਇਸ ਸਮੇ ਪ੍ਰਧਾਨ ਗੁਰਵਿੰਦਰ ਸਿੰਘ ਪੰਨੂ, ਖੁਸ਼ਦੀਪ ਸਿੰਘ ਅਤੇ ਰਾਮ ਵਰਨ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਵੱਲੋਂ ਜੋ ਕਨੂੰਨ ਦੇ ਮੁਤਾਬਿਕ ਪੱਕੇ ਕੰਮ ਵਿਚ ਪੱਕੇ ਰੁਜ਼ਗਾਰ ਦੀ ਨੀਤੀ ਨੂੰ ਲਾਗੂ ਨਹੀਂ ਕੀਤਾ ਜਾਂਦਾ, ਘੱਟੋ-ਘੱਟ ਗੁਜਾਰੇ ਜੋਗ ਤਨਖਾਹ ਦੇ ਕਨੂੰਨ ਮੁਤਾਬਕ ਤਨਖਾਹ ਮਿਲਣੀ ਚਾਹੀਦੀ ਹੈ ਉਹ ਨਹੀਂ ਦਿੱਤੀ ਜਾਂਦੀ ਉਲਟਾ ਵਿਭਾਗ ਅਤੇ ਕੰਪਨੀਆਂ ਅਤੇ ਠੇਕੇਦਾਰ 34% ਸਾਡੀ ਤਨਖਾਹ ਵਿੱਚੋਂ ਲੁੱਟ ਕੇ ਖਾ ਰਹੇ ਹਨ ਵਿਤਕਰੇ ਵਾਜੀ ਇਸ ਹੱਦ ਤੱਕ ਹੈ ਕਿ ਬਿਜਲੀ ਵਿਭਾਗ ਅੰਦਰ ਜਿਹੜਾ ਬੰਦਾ ਡਿਉਟੀ ਕਰਦਾ ਡਿਉਟੀ ਦਰਾਨ ਆਪਣੇ ਵ੍ਹੀਕਲ ਦੀ ਵਰਤੋਂ ਕਰਦਾ ਉਸ ਨੂੰ ਪਟਰੋਲ ਭੱਤੇ ਅਤੇ ਵ੍ਹੀਕਲ ਅਲਾਉਂਸ ਦੋਨੇਂ ਚੀਜਾਂ ਮਿਲਣੀਆਂ ਚਾਹੀਦੀਆਂ ਹਨ ਪਰ ਅਫਸੋਸ ਪਟਰੋਲ ਭੱਤੇ ਅਤੇ ਵ੍ਹੀਕਲ ਅਲਾਉਂਸ ਇਕ ਹਿੱਸੇ ਨੂੰ ਮਿਲ ਰਿਹਾ ਹੈ ਤੇ ਇਕ ਹਿੱਸੇ ਨੂੰ ਨਹੀਂ ਦਿੱਤਾ ਜਾ ਰਿਹਾ ਇਹ ਵਿਤਕਰੇ ਵਾਜੀ ਵਾਲਾ ਨਿਯਮ ਸਰਕਾਰ ਅਤੇ ਅਧਿਕਾਰੀ ਸੱਭ ਕੁੱਝ ਜਾਣ ਦੇ ਹੋਏ ਵੀ ਲਾਗੂ ਕਰ ਰਹੇ ਹਨ ਬਿਜਲੀ ਮੰਤਰੀ ਨਾਲ ਹੋਈ ਮੀਟਿੰਗ ਤੇ ਟੈਕਨੀਕਲ ਕਾਮਿਆਂ ਨੂੰ ਸਕਿਲਡ ਕਰਨ ਦੀ ਸਹਿਮਤੀ ਬਣੀ ਸੀ ਪਰ ਹਜੇ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਤੇ ਇਕ ਅਣ-ਸਕਿਲਡ ਤੋ ਟੈਕਨੀਕਲ ਕੰਮ ਲੈਣਾ ਜਾ ਰਿਹਾ ਹੈ, ਮੀਟਿੰਗ ਵਿਚ ਬਣੀ ਸਹਿਮਤੀ ਮੁਤਾਬਕ ਥਰਮਲ ਪਲਾਂਟ ਅਤੇ ਥਰਮਲ ਕਲੋਨੀ ਵਿੱਚ ਪੈਸਕੋ ਰਾਹੀਂ ਕੰਮ ਕਰਦੇ ਮੁਲਾਜ਼ਮਾਂ ਨੂੰ ਡਸਟ ਅਲਾਉਂਸ ਨਹੀਂ ਦਿੱਤਾ ਜਾ ਰਿਹਾ ਹੈ ਡਸਟ ਅਲਾਉਂਸ ਵੀ ਇਕ ਆਉਟਸੋਰਸਡ ਮੁਲਾਜ਼ਮ ਨੂੰ ਮਿਲ ਰਿਹਾ ਪਰ ਇਕ ਹਿੱਸੇ ਨੂੰ ਨਹੀਂ ਦਿੱਤਾ ਜਾ ਰਿਹਾ। ਰਿਸਕੀ ਕੰਮ ਦਾ ਕੋਈ ਰਿਸਕ ਅਲਾਉਂਸ ਨਹੀਂ ਦਿੱਤਾ ਜਾਂਦਾ ਜਿਨ੍ਹਾਂ ਚਿਰ ਆਉਟਸੋਰਸਡ ਮੁਲਾਜ਼ਮਾਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਅਤੇ ਹੋਰ ਭਖਦੀਆਂ ਮੰਗਾਂ ਦਾ ਠੋਸ ਹੱਲ ਨਹੀਂ ਹੁੰਦਾ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਖਿਲਾਫ ਸੰਘਰਸ਼ ਜਾਰੀ ਰਹੇਗਾਹ
ਆਗੂ ਇਕਬਾਲ ਸਿੰਘ ਪੂਹਲਾ, ਸੰਦੀਪ ਕੁਮਾਰ, ਗੋਰਾ ਭੁੱਚੋ, ਗੁਰਦਿੱਤ ਸਿੰਘ ਗੋਰਾ, ਗੁਰਜੀਤ ਸਿੰਘ, ਅਨਿਲ ਕੁਮਾਰ,ਕੁਲਦੀਪ ਸਿੰਘ,ਗਗਨਦੀਪ ਸਿੰਘ, ਰੁਪਿੰਦਰ ਸਿੰਘ ਵਿੱਕੀ, ਰਤਨ ਲਾਲ ਸੋਨੂੰ ਕੁਮਾਰ, ਦਰਵੇਸ਼ ਸਿੰਘ, ਅਰੁਣ ਕੁਮਾਰ,ਮਾਨ ਸਿੰਘ ਨੇ ਦੱਸਿਆ ਕਿ ਬਠਿੰਡਾ ਡਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਵੱਲੋਂ ਠੇਕੇਦਾਰਾਂ ਦੇ ਨਾਂ ਇਕ ਪੱਤਰ ਜਾਰੀ ਕਰਕੇ ਉਨ੍ਹਾਂ ਨੂੰ ਕਿਹਾ ਗਿਆ ਕਿ ਜਿਹੜੇ ਸੀ ਐਚ ਬੀ ਦੇ ਮੁਲਾਜ਼ਮ ਇਹ ਸ਼ਰਾਬ ਪੀ ਕੇ ਘਾਤਕ ਨਸ਼ੇ ਕਰਦੇ ਇਹ ਮੋਬਾਇਲ ਨੰਬਰ ਬਦਲ ਲੈਂਦੇ ਡਿਊਟੀ ਸਮੇਂ ਸਿਰ ਨਹੀਂ ਆਉਦੇ ਇਨ੍ਹਾਂ ਦੀ ਜਾਂਚ ਕਰ ਕੇ ਇਨ੍ਹਾਂ ਦੀ ਛਾਂਟੀ ਕਰ ਦਿੱਤੀ ਜਾਵੇ ਤਾਲਮੇਲ ਕਮੇਟੀ ਇਸ ਪੱਤਰ ਦੀ ਜੋਰਦਾਰ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅਸੀਂ ਇਹ ਸਮਝਦੇ ਹਾਂ ਕਿ ਇਹ ਪੱਤਰ ਅਧਿਕਾਰੀਆਂ ਅਤੇ ਠੇਕੇਦਾਰਾਂ ਦੀ ਮਿਲੀਭੁਗਤ ਕਰਕੇ ਜਾਰੀ ਕੀਤਾ ਗਿਆ ਇਸ ਦਾ ਮਕਸਦ ਸੰਘਰਸ਼ਸ਼ੀਲ ਕਾਮਿਆਂ ਨੂੰ ਸੰਘਰਸ਼ ਤੋਂ ਲਾਭਿਆ ਕਰਨਾ ਤੇ ਉਨ੍ਹਾਂ ਦੀ ਛਾਂਟੀ ਕਰਨਾ ਹੈ ਅਸੀਂ ਇਸ ਦੀ ਜੋਰਦਾਰ ਨਖੇਧੀ ਕਰਦੇ ਹਾਂ ਤੇ ਇਹ ਐਲਾਨ ਕਰਦੇ ਹਾਂ ਕਿ ਇਸ ਪੱਤਰ ਤੇ ਜੇ ਕੋਈ ਕਾਰਵਾਈ ਕੀਤੀ ਗਈ ਤਾਂ ਸੰਘਰਸ਼ ਨੂੰ ਤਿੱਖਾ ਕਰਨ ਵਾਸਤੇ ਅਸੀਂ ਮਜਬੂਰ ਹੋਵਾਂਗੇ। ਇਸ ਭਰਾਤਰੀ ਜਥੇਬੰਦੀਆਂ ਵਲੋਂ ਟੀ ਐਸ ਯੂ ਤੋਂ ਸਰਕਲ ਪ੍ਰਧਾਨ ਚੰਦਰ ਸ਼ਰਮਾ, ਸੋਨੀ,ਸੀ ਐਚ ਬੀ ਤੋਂ ਹਰਦੀਪ ਸਿੰਘ ਲੱਡੂ ਸ਼ਾਮਲ ਹੋਏ।
ਜਾਰੀ ਕਰਤਾ:- ਪਾਵਰਕੌਮ ਐਂਡ ਟਰਾਂਸਕੋ ਤਾਲਮੇਲ ਸੰਘਰਸ਼ ਕਮੇਟੀ ਪੰਜਾਬ
ਗੁਰਵਿੰਦਰ ਸਿੰਘ ਪੰਨੂ :- 7986994375





















