ਵਾਹਨਾਂ ਦੀ ਗਤੀ ਵਾਚਣ ਲਈ ਤਾਇਨਾਤ ਹੋਣਗੇ 1,300 ਮੁਲਾਜ਼ਮ; ਸ਼ਰਾਬੀਆਂ ਦੀ ਜਾਂਚ ਤੇ ਕੈਮਰਿਆਂ ਨਾਲ ਲੈਸ ਹੋਵੇਗੀ ਫੋਰਸ

ਚੰਡੀਗੜ੍ਹ, 16 ਜੁਲਾਈ :- ਪੰਜਾਬ ਸਰਕਾਰ ਸੜਕੀ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਇੱਕ ਵਿਸ਼ੇਸ਼ ਫੋਰਸ ਤਿਆਰ ਕਰੇਗੀ ਕਿਉਂਕਿ ਸੂਬੇ ਵਿਚ ਸੜਕ ਹਾਦਸਿਆਂ ਕਾਰਨ ਰੋਜ਼ਾਨਾ ਔਸਤਨ 12-14 ਜਾਨਾਂ ਜਾਂਦੀਆਂ ਹਨ। ਪੰਜਾਬ ਪੁਲੀਸ ਇਨ੍ਹਾਂ ਜਵਾਨਾਂ ਨੂੰ ਕੌਮੀ ਅਤੇ ਰਾਜ ਮਾਰਗਾਂ ’ਤੇ ਤਾਇਨਾਤ ਕੀਤਾ ਜਾਵੇਗਾ ਜਿੱਥੇ ਹਰ ਸਾਲ 75 ਫੀਸਦੀ ਸੜਕ ਹਾਦਸੇ ਵਾਪਰਦੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਫੋਰਸ ਵਿਚ ਲਗਪਗ 1,300 ਮੁਲਾਜ਼ਮ ਹੋਣਗੇ ਜੋ ਸਰੀਰ ਵਾਲੇ ਕੈਮਰੇ ਅਤੇ ਸ਼ਰਾਬ ਦੀ ਜਾਂਚ ਕਰਨ ਵਾਲੇ ਉਪਕਰਣਾਂ ਨਾਲ ਸੁਸੱਜਤ ਹੋਣਗੇ। ਇਸ ਫੋਰਸ ਨੂੰ ਵਾਹਨਾਂ ਦੀ ਸਪੀਡ ਚੈੱਕ ਕਰਨ ਲਈ ਇੰਟਰਸੈਪਟਰ ਵੀ ਦਿੱਤੇ ਜਾਣਗੇ। ਫੋਰਸ ਦੇ ਨੋਡਲ ਅਫਸਰ ਤੇ ਵਧੀਕ ਡਾਇਰੈਕਟਰ-ਜਨਰਲ ਆਫ ਪੁਲੀਸ ਏਐਸ ਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਹ ਫੋਰਸ 15 ਅਗਸਤ ਤੋਂ ਪਹਿਲਾਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ। Punjabi Akhar





















