Code Of Ethics

Download app

Subscribe To Print Edition

ਵਿਰੋਧੀ ਧਿਰ ਦੇ ਰਾਤਰੀ ਭੋਜ ’ਚ ਹਿੱਸਾ ਨਹੀਂ ਲਵੇਗੀ ਮਮਤਾ

ਨਵੀਂ ਦਿੱਲੀ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਗੋਡੇ ਦੀ ਸਰਜਰੀ ਕਾਰਨ ਵਿਰੋਧੀ ਧਿਰ ਵੱਲੋਂ 17 ਜੁਲਾਈ ਨੂੰ ਦਿੱਤੇ ਜਾ ਰਹੇ ਰਾਤਰੀ ਭੋਜ ਵਿੱਚ ਸ਼ਿਰਕਤ ਨਹੀਂ ਕਰੇਗੀ। ਹਾਲਾਂਕਿ, ਉਹ ਅਗਲੇ ਦਿਨ 18 ਜੁਲਾਈ ਨੂੰ ਪਾਰਟੀਆਂ ਦੀ ਦਿਨ ਭਰ ਚੱਲਣ ਵਾਲੀ ਮੀਟਿੰਗ ਵਿੱਚ ਹਿੱਸਾ ਲਵੇਗੀ। ਟੀਐੱਮਸੀ ਨਾਲ ਜੁੜੇ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਟੀਐੱਮਸੀ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਤੇ ਰਾਜ ਸਭਾ ਮੈਂਬਰ ਡੈਰੇਕ ਓ’ਬਰਾਇਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨਾਲ ਮੀਟਿੰਗ ਵਿੱਚ ਹਿੱਸਾ ਲੈਣਗੇ। Punjabi Akhar 

Leave a Comment

Advertisment

You May Like This